ਹਾਦਸੇ 'ਚ ਵਾਲ - ਵਾਲ ਬਚੇ ਬਿੱਗ ਬੀ, Mercedes ਤੋਂ ਵੱਖ ਹੋ ਗਿਆ ਪਹੀਆ

ਮਨੋਰੰਜਨ, ਪਾਲੀਵੁੱਡ

ਅਮਿਤਾਭ ਬੱਚਨ ਇੱਕ ਕਾਰ ਦੁਰਘਟਨਾ ਵਿੱਚ ਵਾਲ - ਵਾਲ ਬਚੇ ਹਨ। ਇਹ ਘਟਨਾ ਪਿਛਲੇ ਹਫਤੇ ਦੀ ਹੈ ਜਦੋਂ ਉਨ੍ਹਾਂ ਦੀ ਮਰਸਿਡੀਜ ਕਾਰ ਦਾ ਪਿਛਲਾ ਪਹੀਆ ਗੱਡੀ ਤੋਂ ਵੱਖ ਹੋ ਗਿਆ। ਇਹ ਘਟਨਾ ਕੋਲਕਾਤਾ ਵਿੱਚ ਹੋਈ। ਇਸ ਮਾਮਲੇ ਨੂੰ ਲੈ ਕੇ ਪੱਛਮ ਬੰਗਾਲ ਦੀ ਰਾਜ ਸਰਕਾਰ ਨੇ ਉਸ ਟਰੈਵਲ ਏਜੰਸੀ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ, ਜਿਸਨੇ ਮਰਸਿਡੀਜ ਉਪਲੱਬਧ ਕਰਾਈ ਸੀ।