ਹਾਂ ਮੈਂ ਵੀ ਵਿਆਹ ਕਰਵਾਉਣਾ ਚਾਹੁੰਦਾ ਹਾਂ: ਵਰੁਣ ਧਵਨ

ਮਨੋਰੰਜਨ, ਪਾਲੀਵੁੱਡ

ਫਿਲਮ ਨਿਰਦੇਸ਼ਕ ਡੇਵਿਡ ਧਵਨ ਦੇ ਲਾਡਲੇ ਅਤੇ ਬਾਲੀਵੁੱਡ ਫਿਲਮ ਅਦਾਕਾਰ ਵਰੁਣ ਧਵਨ ਇਨ੍ਹੀਂ ਦਿਨੀਂ ਕਾਫੀ ਚਰਚਾ ਵਿਚ ਹਨ ਪਰ ਇਹ ਚਰਚਾ ਕਿਸੇ ਨਵੀਂ ਫਿਲਮ ਨੂੰ ਲੈ ਕੇ ਨਾ ਬਲਕਿ ਉਹਨਾਂ ਦੀ ਲਵ ਲਾਈਫ ਨੂੰ ਲੈ ਕੇ ਹੋ ਰਹੀ ਹੈ। ਜੀ ਹਾਂ ਵਰੁਣ ਦੀ ਪ੍ਰੇਮਿਕਾ ਨਤਾਸ਼ਾ ਦਲਾਲ ਨਾਲ ਉਹਨਾਂ ਦੇ ਵਿਆਹ ਨੂੰ ਲੈ ਕੇ ਕਾਫੀ ਚਰਚਾ ਚਲ ਰਹੀ ਹੈ। ਅਕਸਰ ਦੇਖਿਆ ਗਿਆ ਹੈ ਕਿ ਵਰੁਣ ਆਪਣੀ ਗਰਲਫ੍ਰੈਂਡ ਨੂੰ ਲੈ ਕਦੇ ਖੁਲ ਕੇ ਨਹੀਂ ਬੋਲਦੇ ਪਰ ਇਸ ਵਾਰ ਵਰੁਣ ਨੇ ਚੁੱਪੀ ਤੋੜ ਦਿੱਤੀ ਹੈ ਅਤੇ ਕਿਹਾ ਕਿ ''ਹਾਂ ਮੈਂ ਵਿਆਹ ਕਰਨਾ ਚਾਹੁੰਦਾ ਹਾਂ, ਹਰ ਇਕ ਦੀ ਜ਼ਿੰਦਗੀ ਚ ਇਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਇਹ ਫੈਸਲਾ ਲੈਣਾ ਹੁੰਦਾ ਹੈ ਅਤੇ ਆਪਣੀ ਜ਼ਿੰਦਗੀ ਦਾ ਮੈਂ ਵੀ ਫੈਸਲਾ ਲਵਾਂਗਾ ਪਰ ਸਹੀ ਸਮੇਂ 'ਤੇ। ਫਿਲਹਾਲ 2018 'ਚ ਵਿਆਹ ਨਹੀਂ ਕਰਾਂਗਾ। 

ਉਨ੍ਹਾਂ ਦੱਸਿਆ ਕਿ ਮੈਂ ਪੰਜਾਬੀ ਬੈਕਗਰਾਉਂਡ ਤੋਂ ਤਾਲੁਕ ਰੱਖਦਾ ਹਾਂ ਅਤੇ ਚਾਹੁੰਦਾ ਹਾਂ ਕਿ ਵਿਆਹ ਧੂਮਧਾਮ ਨਾਲ ਹੋਵੇ। ਪਾਪਾ ਡੇਵਿਡ ਧਵਨ ਵੀ ਇਹੀ ਚਾਹੁੰਦੇ ਹਨ। ਪਰ ਫਿਲਹਾਲ ਅਜਿਹਾ ਕੁਝ ਨਹੀਂ ਸੋਚਿਆ।ਤੁਹਾਨੂੰ ਦੱਸ ਦੇਈਏ ਕਰਨ ਜੌਹਰ ਦੀ ਬਲੋਕ ਬਸਟਰ ਫਿਲਮ ਸਟੂਡੈਂਟ ਆਫ ਦੀ ਈਅਰ ਤੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਵਰੁਣ ਧਵਨ ਨੂੰ ਅਕਸਰ ਹੀ ਉਨ੍ਹਾਂ ਦੀ ਪ੍ਰੇਮਿਕਾ ਨਤਾਸ਼ਾ ਦਲਾਲ ਨਾਲ ਦੇਖਿਆ ਜਾਂਦਾ ਹੈ। 

ਬੀਤੇ ਦਿਨੀਂ ਵੀ ਡਿਨਰ ਤੇ ਗਇਆ ਨੂੰ ਦੇਖਿਆ ਸੀ। ਇਸ ਡਿਨਰ ਦੀ ਖਾਸ ਗੱਲ ਇਹ ਸੀ ਕਿ ਉਸ ਮੌਕੇ ਦੋਵੇਂ ਇਕੱਲੇ ਨਹੀਂ ਬਲਕਿ ਵਰੁਣ ਦਾ ਪੂਰਾ ਪਰਿਵਾਰ ਮੌਜੂਦ ਸੀ। ਬਸ ਫਿਰ ਕਿ ਸੀ ਮੀਡੀਆ ਅਤੇ ਲੋਕਾਂ ਵਿਚ ਇਹ ਗੱਲ ਅੱਗ ਦੀ ਤਰ੍ਹਾਂ ਫੈਲਣੀ ਸ਼ੁਰੂ ਹੋ ਗਈ ਕਿ ਵਰੁਣ ਵਿਆਹ ਦੀਆਂ ਤਿਆਰੀਆਂ ਕਰ ਰਹੇ ਹਨ। ਪਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਫਿਲਹਾਲ ਅਜਿਹਾ ਕੁਝ ਵੀ ਨਹੀਂ ਹੈ।