ਹੁਣ ਜੰਗਲਾਂ 'ਚ ਐਕਸ਼ਨ ਕਰਦੇ ਨਜ਼ਰ ਆਉਣਗੇ ਬਾਲੀਵੁੱਡ ਦੇ ਕਮਾਂਡੋ

ਮਨੋਰੰਜਨ, ਪਾਲੀਵੁੱਡ

ਬਾਲੀਵੁੱਡ ਵਿਚ ਫਿਲਮ ਫੋਰਸ', 'ਕਮਾਂਡੋ' ਅਤੇ 'ਬਾਦਸ਼ਾਹੋ' 'ਚ ਆਪਣੀ ਅਦਾਕਾਰੀ ਦੇ ਜਲਵੇ ਦਿਖਾਉਣ ਤੋਂ ਬਾਅਦ ਵਿਧੁੱਤ ਜਾਮਵਾਲ ਹੁਣ ਜੰਗਲ ਦੀ ਕਹਾਣੀ ਸੁਣਾਉਣਗੇ। ਜਿਥੇ ਉਹ ਇਕ ਵਾਰ ਫਿਰ ਖਤਰਨਾਕ ਸਟੰਟ ਕਰਦੇ ਨਜ਼ਰ ਆਉਣ ਵਾਲੇ ਹਨ। ਜੀ ਹਾਂ, ਵਿਧੁੱਤ ਹਰ ਵਾਰ ਦੀ ਤਰ੍ਹਾਂ ਅਗਲੀ ਫਿਲਮ 'ਜੰਗਲੀ' 'ਚ ਕੁਝ ਅਜਿਹਾ ਹੀ ਕਰਦੇ ਦਿਖਾਈ ਦੇਣਗੇ। ਹਾਲ ਹੀ 'ਚ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ ਜਿਸ ਵਿਚ ਵਿਧੁਤ ਜੰਗਲੀ ਜਾਨਵਰਾਂ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ। ਫਿਲਮ ਜੰਗਲੀ ਦੇ ਟੀਜ਼ਰ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਜੰਗਲੀ' ਇਕ ਐਕਸ਼ਨ ਅਤੇ ਥ੍ਰਿਲਰ ਫਿਲਮ ਹੈ, ਇਸ ਫਿਲਮ 'ਚ ਵਿਧੁੱਤ ਇਕ ਅਜਿਹੇ ਸ਼ਖਸ ਦੀ ਭੂਮਿਕਾ ਨਿਭਾਉਣਗੇ ਜਿਸਨੂੰ ਜਾਨਵਰਾਂ ਦੇ ਨਾਲ ਕਾਫੀ ਲਗਾਅ ਹੁੰਦਾ ਹੈ।

ਦੱਸਿਆ ਜਾਂਦਾ ਹੈ ਕਿ ਇਹ ਫਿਲਮ ਬਾਬੂ ਮੋਸ਼ਾਏ ਦੀ ਫਿਲਮ ਦੀ ਸੀਕਵਲ ਹੈ ਜਿਥੇ ਉਹਨਾਂ ਨੂੰ ਹਾਥੀਆਂ ਦੇ ਨਾਲ ਪਿਆਰ ਸੀ ਉਥੇ ਹੀ ਇਸ ਫਿਲਮ ਦੇ ਵਿਚ ਵਿਧੁਤ ਵੀ ਇਸ ਨਾਲ ਹੀ ਮਿਲਦੇ ਕਿਰਦਾਰ ਵਿਚ ਹਨ ਜਿਥੇ ਹਾਥੀਆਂ ਨਾਲ ਸਨੇਹ ਨੂੰ ਦਰਸ਼ੀਆਂ ਗਿਆ ਹੈ। ਇਸ ਫਿਲਮ ਨੂੰ ਹਾਲੀਵੁਡ ਦੇ ਫਿਲਮ ਮੇਕਰ ਚੱਕ ਰਸੇਲ ਨੇ ਨਿਰਦੇਸ਼ਿਤ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਫਿਲਮ ਦੁਸਹਿਰੇ ਮੌਕੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।