ਇਕ ਵਾਰ ਫਿਰ ਫਾਰਮ 'ਚ ਆਈ ਦੀਪਿਕਾ ਪਾਦੂਕੋਣ

ਮਨੋਰੰਜਨ, ਪਾਲੀਵੁੱਡ

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਆਖਿਰਕਾਰ ਰਾਣੀ ਪਦਮਾਵਤੀ ਦੀ ਭੂਮਿਕਾ ਵਿਚੋਂ ਬਾਹਰ ਆ ਗਈ ਹੈ। ਜਿਥੇ ਦੀਪਿਕਾ ਪਾਦੂਕੋਣ ਦੀ ਫਿਲਮ ਤੋਂ ਬਾਅਦ ਬਹੁਤ ਸ਼ਲਾਘਾ ਕੀਤੀ ਗਈ। ਉਸ ਦੀ ਫਿਲਮ ਵੀ ਕਾਫੀ ਧਮਾਕੇਦਾਰ ਕਮਾਈ ਕਰ ਰਹੀ ਹੈ। ਇਹਨਾਂ ਸਭ ਤੋਂ ਬਾਅਦ ਦੀਪਿਕਾ ਦਾ 'ਵੋਗ ਮੈਗਜ਼ੀਨ' ਲਈ ਫੋਟੋਸ਼ੂਟ ਕਾਫੀ ਚਰਚਾ ਵਿਚ ਹੈ। ਵੋਗ ਦਾ ਫਰਵਰੀ ਦਾ ਐਡੀਸ਼ਨ ਸਾਹਮਣੇ ਆਇਆ ਹੈ ਜਿਥੇ ਇਸ ਐਡੀਸ਼ਨ 'ਚ ਦੀਪਿਕਾ ਕਵਰ ਪੇਜ਼ 'ਤੇ ਨਜ਼ਰ ਆ ਰਹੀ ਹੈ। 

ਵੋਗ ਦੇ ਫਰਵਰੀ ਮਹੀਨੇ ਦੇ ਐਡੀਸ਼ਨ ਦਾ ਨਾਂ ਹੈਪੀ ਇਸ਼ੂ ਹੈ ਰੱਖਿਆ ਗਿਆ ਹੈ। ਇਸ ਮੈਗਜ਼ੀਨ 'ਚ ਦੀਪਿਕਾ ਉਨ੍ਹਾਂ ਕੁਝ ਮੁੱਦਿਆਂ ਬਾਰੇ ਗੱਲ ਕਰੇਗੀ, ਜੋ ਫੈਨਸ ਲਈ ਨਵਾਂ ਹੋਵੇਗਾ। ਇਸ ਦੇ ਨਾਲ ਹੀ, ਦੀਪਿਕਾ ਡਿਪਰੈਸ਼ਨ ਦੇ ਸਮੇਂ ਬਾਰੇ ਕੁਝ ਦਿਲਚਸਪ ਗੱਲਾਂ ਕਰੇਗੀ।