ਇਕ ਵਾਰ ਫਿਰ ਤੋਂ ਵਿਆਹ ਕਰਵਾ ਸਕਦੇ ਹਨ ਰਿਤਿਕ

ਮਨੋਰੰਜਨ, ਪਾਲੀਵੁੱਡ

ਬਾਲੀਵੁੱਡ ਦੇ ਸੁਪਰਹੀਰੋ ਕ੍ਰਿਸ਼ ਇਕ ਵਾਰ ਫਿਰ ਤੋਂ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। ਜੀ ਹਾਂ ਰਿਤਿਕ ਰੋਸ਼ਨ ਅਤੇ ਸੁਜ਼ੈਨ ਆਪਣੇ ਬੱਚਿਆਂ ਦੀ ਖਾਤਿਰ ਦੋਬਾਰਾ ਵਿਆਹ ਕਰਵਾ ਸਕਦੇ ਹਨ। ਹਾਲਾਂਕਿ ਇਸ ਦੀ ਪੁਸ਼ਟੀ ਅਜੇ ਤੱਕ ਨਹੀਂ ਕੀਤੀ ਗਈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਰਿਤਿਕ ਦੇ ਹੱਕ 'ਚ ਖੜੀ ਹੋਣ ਵਾਲੀ ਉਹਨਾਂ ਦੀ ਸਾਬਕਾ ਪਤਨੀ ਸੁਜ਼ੈਨ ਖਾਣ ਤਲਾਕ ਤੋਂ ਬਾਅਦ ਇਕ ਵਾਰ ਫਿਰ ਵਿਆਹ ਕਰਵਾ ਸਕਦੇ ਹਨ। 

ਜਿਵੇਂ ਕਿ ਅਕਸਰ ਹੀ ਰਿਤਿਕ ਆਪਣੇ ਬੱਚਿਆਂ ਦੇ ਨਾਲ ਦੇਖੀ ਜਾਣ ਵਾਲੀ ਸੁਜ਼ੈਨ ਨੂੰ ਬਹੁਤ ਵਾਰ ਆਪਣੇ ਪਤੀ ਦੇ ਨਾਲ ਵਿਦੇਸ਼ ਹਾਲੀਡੇਅ ਅਤੇ ਬੱਚਿਆਂ ਦੇ ਸਕੂਲ ਵਿਚ ਵੀ ਇਕੱਠੇ ਦੇਖਿਆ ਗਿਆ ਹੈ ਇੰਨਾ ਹੀ ਨਹੀਂ ਸੁਜ਼ੈਨ ਉਸ ਵੇਲੇ ਵੀ ਰਿਤਿਕ ਦੇ ਹੱਕ ਵਿਚ ਖੜੀ ਰਹੀ ਜਦ ਉਹਨਾਂ ਦਾ ਬਾਲੀਵੁੱਡ ਕਵੀਂ ਕੰਗਨਾ ਰਣੌਤ ਨਾਲ ਤਣਾਅ ਚੱਲ ਰਿਹਾ ਸੀ। ਇਹਨਾਂ ਸਾਰੀਆਂ ਗਤੀਵਿਧੀਆਂ ਨੂੰ ਵੇਖਦੇ ਹੋਏ ਦੋਵਾਂ ਦੇ ਪਰਿਵਾਰ ਵੀ ਇਹੀ ਚਾਹੁੰਦੇ ਸਨ ਕਿ ਉਹ ਦੋਬਾਰਾ ਇਕ ਹੋ ਜਾਣ ਪਰ ਅਜੇ ਤੱਕ ਅਜਿਹਾ ਨਹੀਂ ਹੋ ਸਕਿਆ। 

ਇਹਨਾਂ ਸਭ ਗੱਲਾਂ ਨੂੰ ਦੇਖਦੇ ਹੋਏ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੋਵਾਂ ਦੇ ਦਿਲਾਂ ਵਿਚ ਅਜੇ ਵੀ ਕੀਤੇ ਨਾ ਕੀਤੇ ਪਿਆਰ ਲੁਕਿਆ ਹੋਇਆ ਹੈ। ਇਸ ਦੇ ਨਾਲ ਹੀ ਆਪਣੇ ਬੱਚਿਆਂ ਨੂੰ ਵੀ ਦੋਨੋਂ ਬਹੁਤ ਪਿਆਰ ਕਰਦੇ ਹਨ ਤਾਂ ਹੋ ਸਕਦਾ ਹੈ ਕਿ ਆਪਣੇ ਬੱਚਿਆਂ ਦੀ ਖਾਤਿਰ ਹੀ ਦੋਵੇਂ ਇਕ ਦੂਜੇ ਦੇ ਹੋ ਜਾਣ।