ਇਕ ਕੁੱਖਾਤ ਗੈਂਗਸਟਰ ਨੇ ਐਕਟਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਕੇ ਇਥੇ ਸਨਸਨੀ ਮਚਾ ਦਿੱਤੀ ਹੈ। ਜੋਧਪੁਰ ਵਿਚ ਕੋਰਟ ਦੇ ਬਾਹਰ ਪੇਸ਼ੀ 'ਤੇ ਆਏ ਗੈਂਗਸਟਰ ਲਾਰੇਂਸ ਵਿਸ਼ਨੋਈ ਨੇ ਮੀਡੀਆ ਦੇ ਸਾਹਮਣੇ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ। ਉਸਨੇ ਮੀਡੀਆ ਨਾਲ ਗੱਲਬਾਤ ਵਿਚ ਕਿਹਾ ਕਿ ਸਲਮਾਨ ਨੂੰ ਜੋਧਪੁਰ ਵਿਚ ਹੀ ਮਾਰਾਂਗੇ।
ਗੈਗਸਟਰ ਲਾਰੇਂਸ ਵਿਸ਼ਨੋਈ ਨੇ ਕਿਹਾ ਕਿ ਹੁਣ ਤਾਂ ਮੈਂ ਕੁਝ ਕੀਤਾ ਹੀ ਨਹੀਂ ਹੈ। ਪੁਲਿਸ ਐਵੇਂ ਹੀ ਫਸਾ ਰਹੀ ਹੈ। ਲਾਰੇਂਸ ਦੀ ਸਲਮਾਨ ਨੂੰ ਦਿੱਤੀ ਗਈ ਇਸ ਧਮਕੀ ਨੇ ਪੁਲਿਸ ਮਹਿਕਮੇ ਵਿਚ ਹੜਕੰਪ ਜਿਹਾ ਮਚਾ ਦਿੱਤਾ। ਜਾਣਕਾਰੀ ਅਨੁਸਾਰ ਲਾਰੇਂਸ ਵਿਸ਼ਨੋਈ ਅਤੇ ਉਸਦਾ ਗੈਂਗ ਪੰਜਾਬ ਅਤੇ ਰਾਜਸਥਾਨ ਦੇ ਅਪਰਾਧਿਕ ਗਤੀਵਿਧੀਆਂ ਵਿਚ ਸਰਗਰਮ ਹੈ। ਉਸਦੇ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ।