ਜਨਮਦਿਨ ਵਿਸ਼ੇਸ਼: ਆਪਣੇ ਗੀਤਾਂ ਤੇ ਅਦਾਕਾਰੀ ਨਾਲ ਦੁਨੀਆ ਦਾ ਦਿਲ ਜਿੱਤਣ ਵਾਲੇ 'ਦਿਲਜੀਤ ਦੌਸਾਂਝ'

ਮਨੋਰੰਜਨ, ਪਾਲੀਵੁੱਡ

ਦਿਲਜੀਤ ਅੱਜ 34 ਸਾਲ ਦੇ ਹੋ ਗਏ ਹਨ। ਦਿਲਜੀਤ ਦੋਸਾਂਝ ਅੱਜ ਇਕ ਅਜਿਹਾ ਨਾਮ ਬਣ ਗਏ ਹਨ, ਜੋ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ। ਗਾਇਕੀ ਦੇ ਨਾਲ ਐਕਟਿੰਗ ਵਿਚ ਵੀ ਦਿਲਜੀਤ ਨੇ ਆਪਣੇ ਆਪ ਨੂੰ ਸਾਬਤ ਕੀਤਾ ਹੈ। ਦਿਲਜੀਤ ਨੇ ਬਾਲੀਵੁੱਡ ਵਿਚ ਐਂਟਰੀ ਫਿਲਮ 2011 ਵਿਚ ਉੱਡਦਾ ਪੰਜਾਬ ਨਾਲ ਕੀਤੀ ਸੀ। ਇਸ ਵਿਚ ਦਿਲਜੀਤ ਨੇ ਇਕ ਪੁਲਿਸ ਅਫਸਰ ਦਾ ਰੋਲ ਨਿਭਾਇਆ ਸੀ। ਇਸ ਫਿਲਮ ਵਿਚ ਮੁੱਖ ਭੂਮਿਕਾ ਵਿਚ ਆਲਿਆ ਭੱਟ ਅਤੇ ਸ਼ਾਹਿਦ ਕਪੂਰ ਸਨ।