ਜਨਮਦਿਨ ਵਿਸ਼ੇਸ਼: ਗਾਇਕੀ, ਅਦਾਕਾਰੀ ਅਤੇ ਸੁਹੱਪਣ ਦਾ ਸੁਮੇਲ ਸੁਨੰਦਾ ਸ਼ਰਮਾ

ਮਨੋਰੰਜਨ, ਪਾਲੀਵੁੱਡ

ਸੁਨੰਦਾ ਸ਼ਰਮਾ ਪੰਜਾਬੀ ਇੰਡਸਟਰੀ ਵਿਚ ਕਿਸੇ ਤਾਰੁਖ ਦੀ ਮੁਹਤਾਜ਼ ਨਹੀਂ, ਸੁਨੰਦਾ ਬਹੁਤ ਹੀ ਘੱਟ ਸਮੇ ਵਿਚ ਬਹੁਤ ਜ਼ਿਆਦਾ ਨਾਮ ਕਮਾਉਣ ਵਾਲੀ ਮਸ਼ਹੂਰ ਪੰਜਾਬੀ ਗਾਇਕਾ ‘ਚੋਂ ਇਕ ਹੈ। ਗਾਇਕੀ ਦੇ ਨਾਲ-ਨਾਲ ਸੁਨੰਦਾ ਹੁਣ ਅਦਾਕਰੀ ਦੇ ਖੇਤਰ ਵਿਚ ਵੀ ਆਪਣੀ ਧਾਕ ਜਮਾਉਣ ਆ ਗਈ ਹੈ। 

ਸੁਨੰਦਾ ਸ਼ਰਮਾ ਦਾ ਜਨਮ 30 ਜਨਵਰੀ, 1992 ਨੂੰ ਗੁਰਦਾਸਪੁਰ ਦੇ ਪਿੰਡ ਫਤਿਹਗੜ੍ਹ ਚੂਹੜੀਆਂ ਵਿਚ ਹੋਇਆ। ਹਾਲ ਹੀ 'ਚ ਸੁਨੰਦਾ ਦਾ ਸਿੰਗਲ ਟਰੈਕ ‘ਮੇਰੀ ਮੰਮੀ ਨੂੰ ਪਸੰਦ ਨਹੀਂਓ ਤੂੰ, ਵੇ ਤੇਰਾ ਗੋਰਾ ਮੂੰਹ, ਮੈਂ ਦੱਸਾ ਤੈਨੂੰ, ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ’। ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿਚ ਘਰ ਕਰ ਗਿਆ ਅਤੇ ਲੋਕਾਂ ਦੀ ਜ਼ੁਬਾਨ 'ਤੇ ਹੈ।

ਟਰੈਕ‍ਟਰ ਦੀ ਸਵਾਰੀ ਕਰਦੀ ਹੈ ਮਤਲਬ ਕਿ ਕੁਲ ਮਿਲਾ ਕੇ ਸੁਨੰਦਾ ਸ਼ਰਮਾ ਵਿਚ ਹਰ ਉਹ ਅਦਾ ਕੁੱਟ-ਕੁੱਟ ਕੇ ਭਰੀ ਹੋਈ ਹੈ, ਜੋ ਇਕ ਜਬਰਾਟ ਪੰਜਾਬੀ ਵਿਚ ਹੋਣੀ ਚਾਹੀਦੀ ਹੈ। ਸਾਲ 2016 ਵਿਚ ਆਏ ਸੁਨੰਦਾ ਸ਼ਰਮਾ ਦੇ ਗਾਣੇ ‘ਪਟਾਖੇ’ ਨੂੰ ਯੂਟਿਊਬ ਉੱਤੇ 1 ਮਹੀਨੇ ਵਿਚ ਹੀ 73 ਮਿਲੀਅਨ ਵ‍ਿਊਜ਼ ਮਿਲ ਚੁੱਕੇ ਸਨ। ਜਦ ਕਿ 2017 ਵਿਚ ਰਿਲੀਜ਼ ਗੀਤ ‘ਕੋਕੇ’ ਨੂੰ ਇਕ ਮਹੀਨੇ ਵਿੱਚ 7.3 ਮਿਲੀਅਨ ਵਾਰ ਵੇਖਿਆ ਜਾ ਚੁੱਕਿਆ ਹੈ।