ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਅਰੋਡ਼ਾ ਦਾ ਅੱਜ 40 ਵਾਂ ਜਨਮਦਿਨ ਹੈ। ਆਪਣਾ ਜਨਮਦਿਨ ਮਨਾਉਣ ਦੇ ਲਈ ਅੰਮ੍ਰਿਤਾ ਆਪਣੀ ਗਰਲ ਗੈਂਗ ਦੇ ਨਾਲ ਗੋਆ ਪਹੁੰਚੀ ।ਅੰਮ੍ਰਿਤਾ ਅਰੋਡ਼ਾ ਬੇਗਮ ਖਾਣ ਦੀ ਖਾਸ ਦੋਸਤ ਹੈ ਇਸਦੇ ਨਾਲ ਹੀ ਕਰਿਸ਼ਮਾ ਕਪੂਰ ਅਤੇ ਆਪਣੀਆਂ ਅਦਾਵਾਂ ਨਾਲ ਹਮੇਸ਼ਾ ਚਰਚਾ ਵਿਚ ਰਹਿਣ ਵਾਲੀ ਸਟਾਈਲਿਸ਼ ਭੈਣ ਮਲਾਇਕਾ ਅਰੋਡ਼ਾ ਖਾਨ ਵੀ ਪੂਝੀ। ਇਸ ਮੌਕੇ ਮਲਾਇਕਾ ਨੇ ਆਪਣੀਆਂ ਤਸਵੀਰਾਂ ਇੰਸਟਾਗਰਾਮ 'ਤੇ ਪੋਸਟ ਕੀਤੀਆਂ ।ਇਹੀ ਨਹੀਂ ਉਨ੍ਹਾਂ ਦੇ ਇਸ ਗੈਂਗ 'ਚ ਸੋਸ਼ਲਾਈਟ ਨਤਾਸ਼ਾ ਪੂਨਾਵਾਲਾ, ਸੈਲੇਬ੍ਰਿਟੀ ਮੇਕਅੱਪ ਆਰਟੀਸਟ ਮੱਲਿਕਾ ਭੱਟ, ਡਿਜ਼ਾਈਨ ਸੀਮਾ ਸ਼ਰਮਾ, ਮਹੀਪ ਕਪੂਰ ਤੇ ਡਾਲੀ ਸਿਧਵਾਨੀ ਵੀ ਸ਼ਾਮਲ ਹਨ।
ਇਸ ਦੀ ਖ਼ਾਸੀਅਤ ਇੱਕ ਹੋਰ ਰਹੀ ਕਿ ਪੂਰੀ ਗਰਲ ਗੈਂਗ ਵਿਚ ਕਨ੍ਹਈਆ ਬਣੇ ਘੁੰਮ ਰਹੇ ਸਨ ਛੋਟੇ ਨਵਾਬ ਸੈਫ ਅਲੀ ਖਾਣ। ਇਹਨਾਂ ਤਸਵੀਰ 'ਚ ਸਾਰੇ ਕਾਫੀ ਸਟਾਈਲਿਸ਼ ਦਿਖ ਰਹੇ ਹਨ ਪਰ ਕਰੀਨਾ ਕਪੂਰ ਤੇ ਸੈਫ ਅਲੀ ਖਾਨ ਸਭ ਦੀਆਂ ਨਜ਼ਰਾਂ ਆਪਣੇ ਵੱਲ ਖਿੱਚ ਰਹੇ ਸਨ।
ਤੁਹਾਨੂੰ ਦੱਸ ਦਈਏ, ਅੰਮ੍ਰਿਤਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2002 ਵਿੱਚ ਫਿਲਮ ‘ਕਿਤਨੇ ਦੂਰ ਕਿਤਨੇ ਪਾਸ’ ਦੇ ਜਰੀਏ ਕੀਤੀ ਸੀ। ‘ਅਵਾਰਾ ਪਾਗਲ ਦੀਵਾਨਾ’ (2002), ਰਕਤ (2003), ਸਪੀਡ (2007), ਗੋਲਮਾਲ ਰਿਟਰਨ (2008), ਕਮਬਖਤ ਇਸ਼ਕ (2009) ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁਕੀ ਅੰਮ੍ਰਿਤਾ ਨੇ ਸਾਲ 2009 ਵਿੱਚ ਬਿਜਨੇਸਮੈਨ ਸ਼ਕੀਲ ਲਡ਼ਕ ਨਾਲ ਵਿਆਹ ਕੀਤਾ ਸੀ। ਅੰਮ੍ਰਿਤਾ ਦੋ ਬੇਟੇ ਹਨ ਅਜਾਨ ਅਤੇ ਰਿਆਨ।