ਜਾਣੋਂ ਮਿਸ ਵਰਲਡ ਬਣਨ ਤੋਂ ਬਾਅਦ ਕਿਵੇਂ ਹੁੰਦੀ ਹੈ ਬੇਸ਼ੁਮਾਰ ਕਮਾਈ

ਮਨੋਰੰਜਨ, ਪਾਲੀਵੁੱਡ

ਸੁੰਦਰਤਾ ਦਾ ਕੋਈ ਪੈਮਾਨਾ ਨਹੀਂ ਹੂੰਦਾ, ਪਰ ਇਸ ਦੇ ਲਈ ਬਹੁਤ ਸਾਰੇ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ। ਅਜਿਹੇ ਮੁਕਾਬਲਿਆਂ ਵਿਚ ਸਭ ਤੋਂ ਵੱਡੀ ਅਤੇ ਪ੍ਰਸਿੱਧ ਸ਼੍ਰੇਣੀ ਮਿਸ ਵਰਲਡ ਦੀ ਹੁੰਦੀ ਹੈ। ਸਾਰੀ ਦੁਨੀਆਂ ਦੀਆਂ ਨਜ਼ਰਾਂ ਇਸ 'ਤੇ ਟਿਕੀਆਂ ਹੁੰਦੀਆਂ ਹਨ ਕਿ ਕਿਸ ਦੇਸ਼ ਦੀ ਸੁੰਦਰਤਾ ਦਾ ਟਾਈਟਲ ਕਿਸਨੂੰ ਮਿਲੇਗਾ ਅਤੇ ਇਸ ਸਾਲ ਭਾਰਤ ਦੀ ਮਾਨੁਸ਼ੀ ਚਿੱਲੜ ਨੇ ਇਸ ਤਾਜ 'ਤੇ ਆਪਣਾ ਨਾਮ ਦਰਜ ਕਰ ਲਿਆ ਹੈ।

ਬੇਸ਼ਕੀਮਤੀ ਤਾਜ ਅਤੇ ਲੱਖਾਂ ਦੇ ਨਗਦ ਇਨਾਮ ਦੇ ਨਾਲ-ਨਾਲ, ਮਿਸ ਵਰਲਡ ਨੂੰ ਟਰੈਵਲ ਅਲਾਊਂਸ ਵੀ ਮਿਲਦਾ ਹੈ, ਜਿਸ ਰਾਹੀਂ ਉਹ ਪੂਰੇ ਸਾਲ ਦੁਨੀਆਂ ਭਰ ਵਿਚ ਕਿਤੇ ਵੀ ਘੁੰਮ ਸਕਦੀ ਹੈ।