ਕੰਗਣਾ ਰਨੌਤ ਦੀ ਫਿਲਮ 'ਮੈਂਟਲ ਹੈ ਕਿਆ' ਪੋਸਟਰ ਰਿਲੀਜ਼

ਮਨੋਰੰਜਨ, ਪਾਲੀਵੁੱਡ

ਬਾਲੀਵੁੱਡ ਅਦਾਕਾਰਾ ਕੰਗਣਾ ਰਨੌਤ ਅਤੇ ਰਾਜਕੁਮਾਰ ਰਾਵ ਦੀ ਜੋੜੀ ਇਕ ਵਾਰ ਫਿਰ ਤੋਂ ਨਜ਼ਰ ਆਵੇਗੀ ਫਿਲਮ ਮੈਂਟਲ ਹੈ ਕਿਆ ਵਿਚ। ਇਸ ਫਿਲਮ ਦਾ ਪਹਿਲਾ ਪੋਸਟਰ ਸਾਹਮਣੇ ਆ ਗਿਆ ਹੈ, ਫਿਲਮ ਦੇ ਜਾਰੀ ਹੋਏ ਇਸ ਪੋਸਟਰ ਵਿਚ ਕੰਗਣਾ ਅਤੇ ਰਾਜਕੁਮਾਰ ਬਿਲਕੁਲ ਮੈਂਟਲ ਦੀ ਤਰ੍ਹਾਂ ਹੀ ਨਜ਼ਰ ਆ ਰਹੇ ਹਨ।

ਕੰਗਣਾ ਅਤੇ ਰਾਜਕੁਮਾਰ ਦਾ ਮੈਂਟਲ ਲੁੱਕ ਸਚਮੁੱਚ ਤੁਹਾਨੂੰ ਆਕਰਸ਼ਤ ਜ਼ਰੂਰ ਕਰੇਗਾ। ਇਸ ਫਿਲਮ ਵਿਚ ਕੰਗਣਾ ਦਾ ਲੁੱਕ ਵੇਖ ਕੇ ਉਨ੍ਹਾਂ ਦੀ ਪਿਛਲੀ ਫਿਲਮ ਸਿਮਰਨ ਅਤੇ ਤਨੁ ਵੇਡਸ ਮਨੂੰ ਰਿਟਰਨਸ ਦੀ ਯਾਦ ਵੀ ਜ਼ਰੂਰ ਆਵੇਗੀ ਕਿਉਂਕਿ ਮੈਂਟਲ ਦੇ ਪਹਿਲੇ ਪੋਸਟਰ ਵਿਚ ਕੰਗਣਾ ਦਾ ਬੁਆਏ ਕਟ ਲੁੱਕ ਹੈ, ਜਿਵੇਂ ਦਾ ਉਨ੍ਹਾਂ ਦੀ ਪਿਛਲੀ ਫਿਲਮ ਵਿਚ ਸੀ। ਪੋਸਟਰ ਵਿਚ ਬੇਹੱਦ ਸ਼ਰਾਰਤੀ ਲੁੱਕ ਵਿਚ ਨਜ਼ਰ ਆ ਰਹੀ ਕੰਗਣਾ ਅਤੇ ਰਾਜਕੁਮਾਰ ਦਾ ਸਿਰਫ ਚਿਹਰਾ ਹੈ। ਪੋਸਟਰ ਵੇਖਕੇ ਤੁਸੀਂ ਇਹ ਜ਼ਰੂਰ ਕਹੋਗੇ ਕਿ ਕੰਗਣਾ ਮੈਂਟਲ ਹੈ ਕਿਆ।