"ਕਹਿਣੇ ਕੋ ਹਮਸਫਰ ਹੈਂ" ਮੋਨਾ ਸਿੰਘ ਅਤੇ ਰੋਨਿਤ ਰਾਏ

ਮਨੋਰੰਜਨ, ਪਾਲੀਵੁੱਡ

ਇਕ ਸਮੇਂ ਟੀਵੀ ਦੀ ਸੁਪਰ ਸਟਾਰ ਰਹਿ ਚੁੱਕੀ ਬਿੰਦਾਸ ਅਤੇ ਬੇਬਾਕ ਮੋਨਾ ਸਿੰਘ ਇਕ ਵਾਰ ਫਿਰ ਟੀਵੀ ਦੀ ਕਵੀਨ ਏਕਤਾ ਕਪੂਰ ਦੇ ਨਾਲ ਧਮਾਲ ਮਚਾਉਣ ਵਾਲੀ ਹੈ। ਇੰਨਾ ਹੀ ਨਹੀਂ ਮੋਨਾ ਸਿੰਘ ਦੇ ਨਾਲ ਟੀਵੀ ਅਤੇ ਫ਼ਿਲਮਾਂ ਵਿਚ ਨਾਮ ਕਮਾ ਕੇ ਖਾਸ ਪਹਿਚਾਣ ਰੱਖਣ ਵਾਲੇ "ਰੋਨਿਤ ਬਾੱਸ ਰਾਇ" ਵੀ ਵੈੱਬ ਟੀਵੀ 'ਤੇ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। 

ਮੋਨਾ ਅਤੇ ਰੋਨਿਤ ਬਾਲਾਜੀ ਦੇ ਏਐੱਲਟੀ ਨਵੇਂ ਸ਼ੋਅ "ਕਹਿਣੇ ਕੋ ਹਮਸਫਰ ਹੈਂ" ਵਿਚ ਨਜ਼ਰ ਆਉਣਗੇ। ਇਹ ਸ਼ੋਅ ਪਤੀ ਪਤਨੀ ਅਤੇ ਨਜ਼ਾਇਜ ਸਬੰਧਾਂ ਦੀ ਕਹਾਣੀ ਨੂੰ ਦਰਸਾਉਂਦਾ ਹੈ। ਇਸ ਰਾਹੀਂ ਦਰਸਾਇਆ ਗਿਆ ਹੈ ਕਿ ਜ਼ਿੰਦਗੀ 'ਚ ਇਕ ਸਮਾਂ ਅਜਿਹਾ ਵੀ ਆਉਂਦਾ ਹੈ ਜਦੋਂ ਇਹ ਤੈਅ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ, ਕੀ ਗਲਤ ਹੈ ਤੇ ਕੀ ਸਹੀ ਹੈ? ਪਿਆਰ 'ਚ ਪੈਣ ਤੋਂ ਬਾਅਦ ਸਹੀ ਗਲਤ ਦਾ ਫੈਸਲਾ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਇਸਦਾ ਟਰੇਲਰ ਰਿਲੀਜ਼ ਕੀਤਾ ਗਿਆ ਹੈ ਜੋ ਕਿ ਕਾਫੀ ਸਰਾਹਿਆ ਜਾ ਰਿਹਾ ਹੈ।