ਕਪੂਰ ਖਾਨਦਾਨ ਦੀਆਂ ਲੜਕੀਆਂ ਨੇ ਮਿਲਕੇ ਮਨਾਇਆ ਜਾਹਨਵੀ ਦਾ ਜਨ‍ਮਦਿਨ

ਮਨੋਰੰਜਨ, ਪਾਲੀਵੁੱਡ

ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਵੱਡੀ ਧੀ ਜਾਹਨਵੀ ਕਪੂਰ 6 ਮਾਰਚ ਨੂੰ 21 ਸਾਲ ਦੀ ਹੋ ਗਈ। ਜਾਹਨਵੀ ਕਪੂਰ ਨੇ ਹਾਲ ਹੀ ਵਿਚ ਆਪਣੀ ਮਾਂ ਨੂੰ ਖੋਇਆ ਹੈ। ਜਾਹਨਵੀ ਕਪੂਰ ਸ਼੍ਰੀਦੇਵੀ ਦੇ ਬੇਹੱਦ ਕਰੀਬ ਸੀ। ਇਸ ਗੱਲ ਦਾ ਖੁਲਾਸਾ ਆਪਣੇ ਆਪ ਸ਼੍ਰੀਦੇਵੀ ਇਕ ਪੁਰਾਣੇ ਇੰਟਰਵਿਊ ਵਿਚ ਕਰ ਚੁੱਕੀ ਹੈ। ਸ਼੍ਰੀਦੇਵੀ ਨੇ ਇੰਟਰਵਿਊ ਵਿਚ ਕਿਹਾ, ਜਾਹਨਵੀ ਨੂੰ ਸਵੇਰੇ ਉਠਦੇ ਮਾਂ ਚਾਹੀਦੀ ਹੁੰਦੀ ਹੈ, ਜਦੋਂ ਕਿ ਖੁਸ਼ੀ ਆਪਣੇ ਪਾਪਾ ਬੋਨੀ ਕਪੂਰ ਦੇ ਕਰੀਬ ਹੈ ਇਸ ਲਈ ਉਹ ਪਾਪਾ ਨੂੰ ਯਾਦ ਕਰਦੀ ਹੈ। 

ਮੀਡੀਆ ਰਿਪੋਰਟਸ ਦੇ ਅਨੁਸਾਰ, ਜਾਹਨਵੀ ਕਪੂਰ ਨੇ ਆਪਣਾ ਜਨਮਦਿਨ ਬੇਹੱਦ ਸਾਦਗੀ ਨਾਲ ਸੈਲੀਬ੍ਰੇਟ ਕੀਤਾ। ਜਾਹਨਵੀ ਦੇ ਜਨਮਦਿਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਵਿਚ ਜਾਹਨਵੀ ਕਪੂਰ ਜਨਮਦਿਨ ਦਾ ਕੇਟ ਕੱਟ ਕਰਦੇ ਹੋਏ ਨਜ਼ਰ ਆ ਰਹੀ ਹੈ। 

ਸ਼੍ਰੀਦੇਵੀ ਜਾਹਨਵੀ ਦੇ ਜਨਮਦਿਨ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਧੀ ਦੇ ਜਨਮਦਿਨ ਦੀਆਂ ਤਿਆਰੀਆਂ ਵੀ ਕਰ ਰਹੀ ਸੀ। ਹਾਲਾਂਕਿ ਸ਼੍ਰੀਦੇਵੀ ਜਾਹਨਵੀ ਦੇ ਜਨਮਦਿਨ ਨੂੰ ਇਸ ਸਾਲ ਸੈਲੀਬ੍ਰੇਟ ਨਹੀਂ ਕਰ ਸਕੀ। ਸ਼੍ਰੀਦੇਵੀ ਦੀ ਇੱਛਾ ਨੂੰ ਪੂਰਾ ਕਰਨ ਲਈ ਪਤੀ ਬੋਨੀ ਕਪੂਰ ਨੇ ਜਾਹਨਵੀ ਕਪੂਰ ਦਾ ਜਨਮਦਿਨ ਮਨਾਇਆ। 

ਦੱਸ ਦੇਈਏ ਕਿ ਜਾਹਨਵੀ ਕਪੂਰ ਫਿਲਮ ‘ਧੜਕ’ ਨਾਲ ਬਾਲੀਵੁੱਡ ਵਿਚ ਡੈਬਿਊ ਕਰਨ ਜਾ ਰਹੀ ਹੈ, ਜਾਹਨਵੀ ਦੀ ਫਿਲਮ ਨੂੰ ਲੈ ਕੇ ਸ਼੍ਰੀਦੇਵੀ ਬੇਹੱਦ ਉਤਸ਼ਾਹਿਤ ਸੀ ਅਤੇ ਸ਼ੂਟਿੰਗ ਦੇ ਪਹਿਲੇ ਦਿਨ ਧੀ ਦੇ ਨਾਲ ਸੈੱਟ 'ਤੇ ਵੀ ਗਈ ਸੀ। ਫਿਲਮ ਧੜਕ ਵਿਚ ਜਾਹਨਵੀ ਕਪੂਰ ਦੇ ਨਾਲ ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਖੱਟਰ ਨਜ਼ਰ ਆਉਣਗੇ।