ਕਰੇ ਜਾ ਕਰੇ ਜਾ ਬਾਦਸ਼ਾਹ ਟਰੈਂਡਿੰਗ ਕਰੇ ਜਾ

ਮਨੋਰੰਜਨ, ਪਾਲੀਵੁੱਡ

ਬਾਲੀਵੁੱੱਡ ਵਿੱਚ ਧਮਾਕੇਦਾਰ ਰੀ-ਐਂਟਰੀ ਕਰਨ ਵਾਲੇ ਯੋ ਯੋ ਹਨੀ ਸਿੰਘ ਦੇ ਸਿੰਗਲ ਟਰੈਕ ਦੇ ਹਿੱਟ ਹੋਣ ਤੋਂ ਬਾਅਦ ਉਹਨਾਂ ਦੇ ਮੁਕਾਬਲੇਬਾਜ਼ ਮੰਨੇ ਜਾਣ ਵਾਲੇ ਪੰਜਾਬੀ ਗਾਇਕ ਅਤੇ ਰੈਪਰ ਬਾਦਸ਼ਾਹ ਇੱਕ ਵਾਰ ਫਿਰ ਸੋਸ਼ਲ ਮੀਡਿਆ ਤੇ ਧਮਾਲ ਮਚਾਅ ਰਹੇ ਹਨ । ਬਾਦਸ਼ਾਹ ਦਾ ਨਵਾਂ ਸਿੰਗਲ ਗਾਣਾ "ਕਰੇ ਜਾ" ਇੱਕ ਹੀ ਦਿਨ ਵਿਚ ਸੁਪਰਹਿਟ ਹੋ ਗਿਆ ਹੈ ।ਡੀਜੇ ਵਾਲੇ ਬਾਬੂ ਗਾਣੇ ਤੋਂ ਨੌਜਵਾਨਾਂ ਦੇ ਦਿਲਾਂ 'ਚ  ਆਪਣੀ ਇੱਕ ਵੱੱਖਰੀ ਜਗ੍ਹਾਂ ਬਣਾਉਂਣ ਵਾਲੇ ਬਾਦਸ਼ਾਹ ਦੇ ਇਸ ਗਾਣੇ ਨੂੰ ਹੁਣ ਤੱਕ 1 ਕਰੋਡ਼ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਿਆ ਹੈ।ਅਤੇ ਇਹ ਗਾਣਾ ਯੂਟਿਊਬ ਤੇ ਨੰਬਰ 4 ਤੇ ਟ੍ਰੇਂਡ ਕਰ ਰਿਹਾ ਹੈ। ਬਾਦਸ਼ਾਹ ਦਾ ਗਾਨਾ ਮੰਗਲਵਾਰ ਨੂੰ ਜਾਰੀ ਕੀਤਾ ਗਿਆ ਸੀ ਅਤੇ ਇਹ ਗਾਣਾ ਰਿਲੀਜ ਹੁੰਦੇ ਹੀ ਸੋਸ਼ਲ ਮੀਡਿਆ ਉੱਤੇ ਛਾ ਗਿਆ। ਰੈਪ ਕਿੰਗ ਬਾਦਸ਼ਾਹ ਨੇ ਨਵੇਂ ਸਾਲ ਦਾ ਜ਼ਬਰਦਸਤ ਧਮਾਕਾ ਹੈ ।

ਤੁਹਾਨੂੰ ਦੱਸ ਦੇਈਏ ਕਿ ਬਾਦਸ਼ਾਹ ਦੀ ਐਲਬਮ ‘O.N.E aka original never ends’ ਦਾ ਇਹ ਪਹਿਲਾ ਗੀਤ  ਹੈ। ਰਿਲੀਜ਼ ਹੁੰਦੇ ਹੀ ਇਸ ਗੀਤ ਨੇ ਯੂਟਿਊਬ ‘ਤੇ ਧਮਾਲ ਮਚਾ ਦਿੱਤੀ ਹੈ। 

ਬਾਦਸ਼ਾਹ ਨੇ ਗੀਤ ਦੇ ਰਿਲੀਜ਼ ਤੋਂ ਬਾਅਦ ਟਵੀਟ ਕੀਤਾ ਹੈ ਕਿ, ‘ਨਵਾਂ ਸਾਲ, ਨਵਾਂ ਮਾਲ, ਕਰੇ ਜਾ…ਚੈੱਕ ਕਰੋ।” ਗੀਤ ਤਾਂ ਧਮਾਕੇਦਾਰ ਹੈ ਇਥੇ ਇਹ ਵੀ ਦੱਸ ਦੇਈਏ ਕਿ ਗਾਣੇ ਦੇ ਬੋਲ ਡਬਲ ਮੀਨਿੰਗ ਕਹੇ ਜਾ ਸਕਦੇ ਹਨ  । ਇਸ ਗੀਤ ਨੂੰ ਖੁਦ ਬਾਦਸ਼ਾਹ ਨੇ ਹੀ ਲਿਖਿਆ ਹੈ। ਇਸ ਗੀਤ ‘ਚ ਉਨ੍ਹਾਂ ਨਾਲ ਆਸਥਾ ਗਿੱਲ ਵੀ ਹੈ, ਜੋ ਕਿ ਬਾਦਸ਼ਾਹ ਨਾਲ ‘ਡੀਜੇ ਵਾਲੇ ਬਾਬੂ’ ‘ਚ ਵੀ ਨਜ਼ਰ ਆ ਚੁੱਕੀ ਹੈ।

ਬਾਦਸ਼ਾਹ ਨੇ ਸਾਲ 2014 ‘ਚ ਫਿਲਮ ‘ਫਗਲੀ’ ਨਾਲ ਬਾਲਵੁੱਡ ‘ਚ ਦਸਤਕ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕਈ ਗੀਤ ਬਾਲੀਵੁੱਡ ਲਈ ਗਾਏ ਅਤੇ ਜੋ ਕਾਫੀ ਹਿੱਟ ਵੀ ਸਾਬਿਤ ਹੋਏ। ਕਾਫੀ ਸਮੇਂ ਤੋਂ ਬਾਦਸ਼ਾਹ ਦਾ ਕੋਈ ਗੀਤ ਨਹੀਂ ਆਇਆ ਸੀ ਪਰ ਹਾਲ ਹੀ ‘ਚ ਹਨੀ ਸਿੰਘ ਦੇ ਕਮਬੈਕ ਗੀਤ ‘ਦਿਲ ਚੋਰੀ ਸਾਡਾ’ ਤੋਂ ਬਾਅਦ ਬਾਦਸ਼ਾਹ ਨੇ ਵੀ ਨਵੇਂ ਸਾਲ ਦਾ ਨਵਾਂ ਗੀਤ ਰਿਲੀਜ਼ ਕਰ ਦਿੱਤਾ। ਬਾਲੀਵੁੱਡ ਵਿੱਚ ਬਾਦਸ਼ਾਹ  ਦੇ ਗਾਏ ਗਾਣੇ ਕਾਫੀ ਜਿਆਦਾ ਪਾਪੂਲਰ ਹੋਏ ਹਨ। ਇਹਨਾਂ ਵਿੱਚੋਂ ਇੱਕ ਕਾਲਾ ਚਸ਼ਮਾ,ਦ ਬਰੇਕਅਪ ਸਾਂਗ,ਬੇਬੀ ਕੋ ਬੇਸ ਪਸੰਦ ਹੈ।ਤੋਂ ਇਲਾਵਾ ਕਈ ਸਾਂਗਸਨ ਜਿਹਨਾਂ ਨੇ ਬਾਦਸ਼ਾਹ ਨੂੰ ਸਟਾਰ ਬਣਾਇਆ।ਰੈਪਰ ਹਨੀ ਸਿੰਘ ਦੇ ਗੈਰਹਾਜ਼ਰ ਰਹਿਣ ਦਾ ਫਾਇਦਾ ਵੀ ਬਾਦਸ਼ਾਹ ਨੂੰ ਮਿਲਿਆ।ਇਸ ਦੌਰਾਨ ਬਾਦਸ਼ਾਹ ਨੂੰ ਜਿਆਦਾ ਮੋਕੇ ਮਿਲਦੇ ਰਹੇ।

ਹਾਲਾਂਕਿ ਰੈਪਰ ਗੁਰੂ ਰੰਧਾਵਾ ਵੀ ਬਾਲੀਵੁੱਡ ਵਿੱਚ ਸਫਲਤਾਪੂਰਵਕ ਕਦਮ ਰੱਖ ਚੁੱਕੇ ਹਨ।ਦੂਸਰੀ ਪਾਸੇ ਹਨੀ ਸਿੰਘ ਵੀ ਸੇਹਤਮੰਦ ਹੋਕੇ ਵਾਪਸੀ ਕਰ ਚੁੱਕੇ ਹਨ। ਮੰਨਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਹਣੀਂ ਸਿੰਘ ਦੀ ਵਾਪਸੀ ਤੋਂ ਘਬਰਾਏ ਬਾਦਸ਼ਾਹ ਨੇ ਇਹ ਗਾਣਾ ਤਿਆਰ ਕੀਤਾ ਹੈ।