ਮਾਧੁਰੀ ਦੀਕਸ਼ਿਤ ਹੁਣ ਸੰਗੀਤ ਦੇ ਖੇਤਰ ਵਿਚ ਕਰੇਗੀ ਅੰਤਰਰਾਸ਼ਟਰੀ ਸ਼ੁਰੂਆਤ

ਮਨੋਰੰਜਨ, ਪਾਲੀਵੁੱਡ

ਮੁੰਬਈ, 5 ਸਤੰਬਰ: ਬਾਲੀਵੁਡ ਦੀ ਅਦਾਕਾਰਾ ਮਾਧੁਰੀ ਦੀਕਸ਼ਿਤ ਅੰਗਰੇਜ਼ੀ ਭਾਸ਼ਾ ਵਿਚ ਅਪਣੀ ਪਹਿਲੀ ਮਿਊਜ਼ੀਕਲ ਰੀਕਾਰਡਿੰਗ (ਈਪੀ) 'ਦ ਫ਼ਿਲਮ ਸਟਾਰ' ਰੀਲੀਜ਼ ਕਰਨ ਲਈ ਤਿਆਰ ਹੈ। 'ਤੂੰ ਹੈ ਮੇਰਾ' ਸਿੰਗਲ ਗੀਤ ਨਾਲ ਈਪੀ ਲਾਂਚ ਹੋਵੇਗੀ। ਮਾਧੁਰੀ ਅਪਣੇ ਸਮਰਥਕਾਂ ਤੋਂ ਮਿਲੇ ਪਿਆਰ ਅਤੇ ਸਮਰਥਨ ਲਈ ਉੁਨ੍ਹਾਂ ਲਈ ਇਹ ਵਿਸ਼ੇਸ਼ ਗੀਤ ਗਾਏਗੀ। ਅਪਣੇ ਸੰਗੀਤ ਦੇ ਸਫ਼ਰ ਦੀ ਸ਼ੁਰੂਆਤ ਬਾਰੇ ਮਾਧੁਰੀ ਨੇ ਕਿਹਾ,''ਸੰਗੀਤ ਸ਼ੁਰੂਆਤ ਤੋਂ ਹੀ ਮੇਰੇ ਜੀਵਨ ਦਾ ਇਕ ਹਿੱਸਾ ਰਿਹਾ ਹੈ। ਮੈਂ ਇਸ ਗੱਲ ਨੂੰ ਲੈ ਕੇ ਸਪੱਸ਼ਟ ਸੀ ਕਿ ਮੈਂ ਨਿਰੰਤਰ ਸਹਿਯੋਗ ਅਤੇ ਨਿਸਵਾਰਥ ਪ੍ਰੇਮ ਲਈ ਅਪਣੇ ਪ੍ਰਸ਼ੰਸਕਾਂ ਦਾ ਧਨਵਾਦ ਦੇਣ ਅਤੇ ਜਸ਼ਨ ਮਨਾਉਣ ਲਈ ਇਹ ਨਵਾਂ ਪੰਨਾ ਸ਼ੁਰੂ ਕਰਨਾ ਚਾਹੁੰਦੀ ਹਾਂ।''
ਉੁਨ੍ਹਾਂ ਕਿਹਾ,''ਪ੍ਰਸ਼ੰਸਕਾਂ ਦੀ ਸਰਾਹਨਾ ਦਾ ਜਸ਼ਨ ਮਨਾ ਕੇ ਇਸ ਯਾਤਰਾ ਦੀ ਸ਼ੁਰੂਆਤ ਕਰਨ ਨਾਲ ਚੰਗਾ ਹੋਰ ਕੀ ਹੋਵੇਗਾ।'' ਇਹ ਨਵਾਂ ਗੀਤ ਪਛਮੀ ਪੋਪ ਗੀਤ ਅਤੇ ਧੁਨਾਂ ਨਾਲ ਸ਼ਾਸਤਰੀ ਭਾਰਤੀ ਲੋਕ ਸੰਗੀਤ ਦਾ ਫ਼ਿਊਜਨ ਹੋਵੇਗਾ ਜੋ ਪੂਰਬ ਅਤੇ ਪੱਛਮ ਨੂੰ ਇਕ ਸਮੇਂ ਪੇਸ਼ ਕਰੇਗਾ।  ²(ਪੀਟੀਆਈ)