ਬਾਲੀਵੁਡ ਦੇ ਨਾਲ-ਨਾਲ ਟੀਵੀ ਇੰਡਸਟਰੀ ਅੱਜ ਕੱਲ ਸ਼ੋਕ 'ਚ ਡੁੱਬੀ ਹੋਈ ਹੈ। ਜਿਥੇ 24 ਫਰਵਰੀ ਨੂੰ ਅਦਾਕਾਰਾ ਅਚਾਨਕ ਮੌਤ ਨਾਲ ਬਾਲੀਵੁਡ ਸਦਮੇ 'ਚ ਹੈ ਉਥੇ ਹੀ ਟੀਵੀ ਦੇ ਮਸ਼ਹੂਰ ਪ੍ਰੋਗਰਾਮ "ਇਸ਼ਕਬਾਜ਼" ਦੇ ਨਿਰਮਾਤਾ ਅਤੇ ਕਲਾ ਨਿਰਦੇਸ਼ਕ ਨੇ 16ਵੀਂ ਮੰਜ਼ਿਲ ਤੋਂ ਛਲਾਂਗ ਲਗਾ ਕੇ ਖੁਦਕੁਸ਼ੀ ਕਰ ਲਈ। ਜਿਸ ਨਾਲ ਟੀਵੀ ਇੰਡਸਟਰੀ ਵੀ ਸ਼ੋਕ 'ਚ ਡੁੱਬ ਗਈ ਹੈ। ਦੱਸਿਆ ਜਾਂਦਾ ਹੈ ਕਿ ਸੀਰੀਅਲ ਇਸ਼ਕਬਾਜ਼ ਦੇ ਸੁਪਰਵਾਈਜ਼ਰ ਪ੍ਰੋਡਿਊਸਰ ਸੰਜੇ ਬੈਰਾਗੀ ਆਪਣੀ ਨਿੱਜੀ ਜ਼ਿੰਦਗੀ ਤੋਂ ਪ੍ਰੇਸ਼ਾਨ ਚੱਲ ਰਹੇ ਸਨ, ਜਿਸ ਦੇ ਚਲਦਿਆਂ ਉਹਨਾਂ ਨੇ ਇਹ ਕਦਮ ਚੁੱਕਿਆ।
ਇਸ ਦਾ ਖੁਲਾਸਾ ਸੰਜੇ ਵੱਲੋਂ ਲਿਖੇ ਗਏ ਸੁਸਾਈਡ ਨੋਟ ਵਿਚ ਹੋਇਆ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਜਾਂਚ ਕਰ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਅਜਿਹਾ ਲੱਗ ਰਿਹਾ ਸੀ ਕਿ ਉਨ੍ਹਾਂ ਦਾ ਸੰਤੁਲਨ ਵਿਗੜਨ ਨਾਲ ਉਹ ਹੇਠਾਂ ਡਿੱਗ ਗਏ ਪਰ ਬਾਅਦ ਸੁਸਾਈਡ ਨੋਟ ਮਿਲਣ 'ਤੇ ਸਭ ਕੁਝ ਸਾਫ ਹੋ ਗਿਆ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਸੰਜੈ ਆਰਥਕ ਤੰਗੀ ਦੇ ਦੌਰ ਤੋਂ ਗੁਜਰ ਰਹੇ ਸਨ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਬੇਚੈਨ ਰਹਿੰਦੇ ਸਨ।
ਇਥੇ ਇਹ ਵੀ ਦੱਸਣ ਯੋਗ ਹੈ ਕਿ ਜਿਸ ਉਹਨਾਂ ਨੇ ਆਤਮਹਤਿਆ ਕੀਤੀ ਉਸ ਤੋਂ ਪਹਿਲਾਂ ਉਹ ਖੁਸ਼ੀ ਖੁਸ਼ੀ ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਦੇ ਨਾਲ ਹੋਲੀ ਖੇਡ ਕੇ ਆਏ ਸਨ। ਜਿਸ ਦੀਆਂ ਤਸਵੀਰਾਂ ਮੀਡੀਆ 'ਤੇ ਸਾਂਝੀਆਂ ਵੀ ਕੀਤੀਆਂ ਸਨ। ਉਹਨਾਂ ਦੀ ਮੌਤ ਦੀ ਖਬਰ ਤੋਂ ਬਾਅਦ ਜਦ ਮੀਡੀਆ ਨੇ ਸ਼ੋਅ ਦੇ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਇਸ ਬਾਰੇ ਕੋਈ ਵੀ ਗੱਲ ਕਰਨ ਦੇ ਲਈ ਇਸ ਮੌਕੇ ਨੂੰ ਸਹੀ ਨਾ ਦਸਦਿਆਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਜਦ ਕਿ ਸ਼ੋਅ ਦੇ ਹੋਰਨਾਂ ਕਲਾਕਾਰਾਂ ਅਤੇ ਪ੍ਰੋਡਕਸ਼ਨ ਦੇ ਹੋਰ ਵਿਅਕਤੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਸੰਜੇ ਇਕ ਚੰਗੇ ਸੁਭਾਅ ਦੇ ਵਿਅਕਤੀ ਸਨ ਅਤੇ ਆਪਣਾ ਕੰਮ ਕਾਜ ਵੀ ਬਹੁਤ ਬਾਖੂਬੀ ਕਰਦੇ ਸਨ। ਉਹਨਾਂ ਦੇ ਇਸ ਤਰ੍ਹਾਂ ਚਲੇ ਜਾਣ ਨਾਲ ਸਭ ਨੂੰ ਦੁੱਖ ਹੈ।