ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਮੁੰਬਈ ਏਅਰਪੋਰਟ 'ਤੇ ਭਰਵਾਂ ਸਵਾਗਤ

ਮਨੋਰੰਜਨ, ਪਾਲੀਵੁੱਡ

ਮੁੰਬਈ, 27 ਨਵੰਬਰ: ਦੁਨੀਆ ਭਰ ਦੀਆਂ 108 ਸੁੰਦਰੀਆਂ ਨੂੰ ਪਛਾੜ ਕੇ ਮਿਸ ਵਰਲਡ ਦਾ ਖ਼ਿਤਾਬ ਅਪਣੇ ਨਾਮ ਕਰਨ ਵਾਲੀ ਮਾਨੂਸ਼ੀ ਛਿੱਲਰ ਦਾ ਦੇਸ਼ ਪਰਤਣ 'ਤੇ ਭਰਵਾਂ ਸਵਾਗਤ ਹੋਇਆ।
ਸਨਿਚਰਵਾਰ ਦੇਰ ਰਾਤ ਕਰੀਬ 1 ਵਜੇ ਜਦੋਂ ਮਾਨੁਸ਼ੀ ਛਿੱਲਰ ਮੁੰਬਈ ਏਅਰਪੋਰਟ ਪਹੁੰਚੀ, ਉੱਥੇ ਪ੍ਰਸ਼ੰਸਕ ਘੰਟਿਆਂ ਤੋਂ ਉਸ ਦੇ ਸਵਾਗਤ ਲਈ ਇੰਤਜ਼ਾਰ ਕਰ ਰਹੇ ਸਨ। ਮਾਨੁਸ਼ੀ ਨੇ ਅਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਉਨ੍ਹਾਂ ਦਾ ਧਨਵਾਦ ਕੀਤਾ।