ਮੁਸੀਬਤ 'ਚ ਘਿਰੇ ਕਰਨ ਜੌਹਰ ਹੋ ਸਕਦੀ ਹੈ ਜੇਲ੍ਹ

ਮਨੋਰੰਜਨ, ਪਾਲੀਵੁੱਡ

ਬਾਲੀਵੁਡ ਦੇ ਨਿਰਮਾਤਾ ਨਿਰਦੇਸ਼ਕ ਕਰਨ ਜੌਹਰ ਨੂੰ ਹੋ ਸਕਦੀ ਹੈ 5 ਸਾਲ ਦੀ ਜੇਲ੍ਹ ਅਤੇ ਜੁਰਮਾਨਾ। ਦਰਅਸਲ ਕਰਨ ਉੱਤੇ ਕੋਟਪਾ ਦਾ ਉਲੰਘਣ ਕਰਨ ਦਾ ਦੋਸ਼ ਹੈ। ਤੁਹਾਨੂੰ ਦੱਸ ਦੇਈਏ ਕਿ ਸਟਾਰ ਪਲੱਸ ਦੇ ਮਸ਼ਹੂਰ ਰਿਐਲਿਟੀ ਸ਼ੋਅ 'ਇੰਡੀਆ ਨੈਕਸਟ ਸੁਪਰਸਟਾਰ' ਨੂੰ ਇਨੀਂ ਦਿਨੀਂ ਕਰਨ ਜੌਹਰ ਅਤੇ ਰੋਹਿਤ ਸ਼ੈੱਟੀ ਜੱਜ ਕਰ ਰਹੇ ਹਨ, ਜਿਸ ਵਿਚ ਦਿਖਾਏ ਜਾਣ ਵਾਲੇ 'ਕਮਲਾ ਪਸੰਦ ਪਾਨ ਮਸਾਲੇ' ਦੇ ਵਿਗਿਆਪਨ ਦਿਖਾਉਂਣਾ ਚੈਨਲ ਮਾਲਕਾਂ ਦੇ ਨਾਲ-ਨਾਲ ਧਰਮਾ ਪ੍ਰੋਡਕਸ਼ਨ, ਐਂਡਮੋਲ ਪ੍ਰੋਡਕਸ਼ਨ ਕੰਪਨੀ, ਕਮਲਾ ਪਸੰਦ ਕੰਪਨੀ ਲਈ ਪਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ । ਜਾਣਕਾਰੀ ਮੁਤਾਬਕ ਸਿਗਰਟ ਐਂਡ ਅਦਰ ਟੋਬੈਕੋ ਪ੍ਰੋਡਕਟਸ ਐਕਟ (ਕੋਟਪਾ) 2003 ਦੇ ਤਹਿਤ ਇਨ੍ਹਾਂ ਲੋਕਾਂ ਨੂੰ ਦਿੱਲੀ ਹੈਲਥ ਡਿਪਾਰਟਮੈਂਟ ਨੇ ਨੋਟਿਸ ਜਾਰੀ ਕੀਤਾ ਹੈ।

ਇਸ ਦੇ ਨਾਲ ਇਹ ਵੀ ਦੱਸ ਦੇਈਏ ਕਿ ਇਸ ਸ਼ੋਅ ਦੀ ਸ਼ੁਰੂਆਤ 'ਚ ਧਰਮਾ ਪ੍ਰੋਡਕਸ਼ਨ ਦਾ ਨਾਂ ਆਉਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕਰਨ ਨੂੰ ਇਸ ਮਾਮਲੇ 'ਚ ਕੋਟਪਾ ਐਕਟ ਦਾ ਵਾਇਲੇਸ਼ਨ ਕਰਨ 'ਚ ਉਨ੍ਹਾਂ ਨੂੰ ਦੂਜੀ ਵਾਰ ਨੋਟਿਸ ਭੇਜਿਆ ਗਿਆ ਹੈ । ਅਜਿਹੇ 'ਚ ਉਨ੍ਹਾਂ ਨੂੰ 5 ਸਾਲ ਜੇਲ ਅਤੇ ਦੋ ਹਜ਼ਾਰ ਰੁਪਏ ਜੁਰਮਾਨਾ ਦੇਣਾ ਪੈ ਸਕਦਾ ਹੈ। ਇਸ ਸ਼ੋਅ ਨਾਲ ਜੁੜ੍ਹੇ ਸਾਰੇ ਲੋਕਾਂ ਨੂੰ 'ਸੇਰੋਗੇਟਡ ਐਡ' ਦਿਖਾਉਣ ਦਾ ਵੀ ਦੋਸ਼ੀ ਦੱਸਿਆ ਗਿਆ ਹੈ। 

ਨੋਟਿਸ 'ਚ ਸਾਰਿਆ ਤੋਂ 10 ਦਿਨ 'ਚ ਜਵਾਬ ਮੰਗਿਆ ਗਿਆ ਹੈ, ਨਹੀਂ ਤਾਂ ਉਨ੍ਹਾਂ ਖਿਲਾਫ ਦਿੱਲੀ ਹੈਲਥ ਡਿਪਾਰਟਮੈਂਟ ਕੇਸ ਦਰਜ ਕਰੇਗਾ। 'ਇੰਡੀਆ ਨੈਕਸਟ ਸੁਪਰਸਟਾਰ' ਨੂੰ ਜ਼ਿਆਦਾਤਰ ਨੌਜਵਾਨ ਹੀ ਦੇਖਦੇ ਹਨ। ਰਿਐਲਿਟੀ ਸ਼ੋਅ 'ਚ ਕਮਲਾ ਪਸੰਦ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। 10 ਦਿਨ 'ਚ ਜਵਾਬ ਨਹੀਂ ਮਿਲਿਆ ਤਾਂ ਅਸੀ ਕੋਰਟ 'ਚ ਕੇਸ ਦਰਜ ਕਰਾਂਗੇ। ਇਸ ਦੇ ਨਾਲ ਹੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹ ਕੇਸ਼ ਉਹਨਾਂ ਉੱਤੇ ਉਦੋਂ ਤੱਕ ਚਲੇਗਾ ਜਦ ਤੱਕ ਉਹ ਹੈਲਥ ਡਿਪਾਰਟਮੈਂਟ ਨੂੰ ਸੰਤੁਸ਼ਟ ਨਹੀਂ ਕਰ ਦਿੰਦੇ ਅਤੇ ਵਿਗਿਆਪਨ ਨੂੰ ਬੰਦ ਨਹੀਂ ਕਰ ਦਿੰਦੇ।