ਪਨਾਮਾ ਪੇਪਰਸ ਦੇ ਬਾਅਦ ਹੁਣ ਪੈਰਾਡਾਇਜ ਪੇਪਰਸ ਨੇ ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੂੰ ਵਿਦੇਸ਼ਾਂ ਵਿੱਚ ਕਾਲ਼ਾ ਧਨ ਛੁਪਾਉਣ ਵਾਲਿਆਂ ਦੀ ਲਿਸਟ ਵਿੱਚ ਸ਼ਾਮਿਲ ਕੀਤਾ ਹੈ।
ਇਸ ਪੇਪਰਸ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਅਮਿਤਾਭ ਬੱਚਨ ਭਾਰਤ ਦੇ ਉਨ੍ਹਾਂ 714 ਲੋਕਾਂ ਵਿੱਚ ਸ਼ਾਮਿਲ ਹਨ ਜਿਨ੍ਹਾਂ ਨੇ ਟੈਕਸ ਹੈਵੇਨ (ਉਹ ਦੇਸ਼ ਜਿੱਥੇ ਟੈਕਸ ਘੱਟ ਲੱਗਦਾ ਹੈ) ਵਿੱਚ ਫਰਜੀ ਕੰਪਨੀਆਂ ਵਿੱਚ ਪੈਸਾ ਲਗਾਇਆ।
ਹਾਲਾਂਕਿ ਇਸ ਲਿਸਟ ਵਿੱਚ ਕਈ ਪ੍ਰਭਾਵਸ਼ਾਲੀ ਵਿਅਕਤੀ ਦੇ ਨਾਮ ਹਨ ਪਰ ਸਵਾਲ ਉਠ ਰਿਹਾ ਹੈ ਕਿ ਆਪਣੇ ਆਪ ਨੂੰ ਹਰ ਵਾਰ ਪਾਕਿ ਸਾਫ਼ ਕਹਿਣ ਵਾਲੇ ਅਮਿਤਾਭ ਬੱਚਨ ਦਾ ਨਾਮ ਹੀ ਵਾਰ ਵਾਰ ਅਜਿਹੀ ਲਿਸਟ ਵਿੱਚ ਕਿਉਂ ਆਉਂਦਾ ਹੈ।
ਕੀ ਹੈ ਅਮਿਤਾਭ ਅਤੇ ਬਰਮੂਡਾ ਦਾ ਕਨੈਕਸ਼ਨ
ਅਮਿਤਾਭ ਨੇ ਜਲਵਾ ਨਾਮਕ ਇਸ ਮੀਡੀਆ ਕੰਪਨੀ ਵਿੱਚ ਪੈਸਾ ਲਗਾਇਆ ਅਤੇ ਉਸ ਵਿੱਚ ਉਨ੍ਹਾਂ ਦੇ ਨਾਲ ਸਾਝੀਦਾਰ ਸਨ ਸਿਲਿਕਾਨ ਵੈਲੀ ਦੇ ਵੈਂਚਰ ਇੰਵੈਸਟਰ ਨਵੀਨ ਚੱਢਾ। ਸੰਨ 2000 ਵਿੱਚ ਖੁੱਲੀ ਇਹ ਕੰਪਨੀ 2005 ਵਿੱਚ ਬੰਦ ਹੋ ਗਈ।