ਪੰਜਾਬੀ ਫਿਲਮ 'ਕੋਡੇ ਸ਼ਾਹ' 'ਚ ਸੋਹਣਾ ਦਾ ਕਿਰਦਾਰ ਨਿਭਾਅ ਚੁੱਕੇ ਐਕਟਰ ਦਾ ਹੋਇਆ ਦਿਹਾਂਤ

ਮਨੋਰੰਜਨ, ਪਾਲੀਵੁੱਡ

ਸਾਲ 1953 'ਚ ਬਣੀ ਪੰਜਾਬੀ ਫਿਲਮ 'ਕੋਡੇ ਸ਼ਾਹ' 'ਚ ਸੋਹਣਾ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਬਲਦੇਵ ਸਿੰਘ ਕੰਵਰ (90) ਦਾ ਵੀਰਵਾਰ ਦਸੂਹਾ ਦੇ ਸਿਵਲ ਹਸਪਤਾਲ 'ਚ ਦਿਹਾਂਤ ਹੋ ਗਿਆ। ਇਲਾਕੇ ਦੇ ਲੋਕ ਉਨ੍ਹਾਂ ਨੂੰ ਕੈਪਟਨ ਦਵਿੰਦਰ ਸਿੰਘ ਕੰਵਰ ਦੇ ਪਿਤਾ ਦੇ ਰੂਪ 'ਚ ਜਾਣਦੇ ਸਨ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਗੰਗਾਰਾਮ ਦੇ ਸਾਲ 1927 'ਚ ਜਨਮੇ ਇਸ ਇਕਲੌਤੇ ਪੁੱਤਰ ਨੂੰ ਫਿਲਮਾਂ ਦਾ ਸ਼ੌਂਕ ਸੀ। ਉਨ੍ਹਾਂ ਨੇ ਸਾਲ 1953 'ਚ ਪੰਜਾਬੀ ਫਿਲਮ 'ਕੋਡੇ ਸ਼ਾਹ' 'ਚ ਕਿਰਦਾਰ ਮਿਲਿਆ ਸੀ, ਜਿਸ ਨੇ ਭਾਰਤ ਪੰਜਾਬ ਦੇ ਨਾਲ-ਨਾਲ ਪਾਕਿਸਤਾਨੀ ਪੰਜਾਬ 'ਚ ਵੀ ਧੂਮ ਮਚਾ ਦਿੱਤੀ ਸੀ।

ਇਕ ਤਾਂ ਫਿਲਮ-ਵਿਰੋਧ ਦੀ ਇਹ ਆਮ ਧਾਰਨਾ, ਦੂਜਾ ਪਰਿਵਾਰ ਦਾ ਇਕਲੌਤਾ ਪੁੱਤਰ ਹੋਣ ਦੇ ਕਾਰਨ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਮੁੰਬਈ ਤੋਂ ਘਰ ਵਾਪਸ ਲੈ ਆਏ। ਇਸ ਨਾਲ ਇਕ ਉਭਰਦੇ ਹੋਏ ਕਲਾਕਾਰ ਦੇ ਸਾਰੇ ਸੁਪਨੇ ਟੁੱਟ ਗਏ। ਮਨ ਦੇ ਕਲਾਕਾਰ ਨੂੰ ਜਿਊਂਦਾ ਰੱਖਣ ਲਈ ਉਹ ਰੰਗਮੰਚ ਨਾਲ ਜੁੜੇ ਰਹੇ ਤੇ ਉਨ੍ਹਾਂ ਨੇ ਦਿਲ ਦੀਆਂ ਗੱਲਾਂ ਸ਼ਾਇਰੀ 'ਚ ਲਿਖਣੀਆਂ ਸ਼ੁਰੂ ਕਰ ਦਿੱਤੀਆਂ। 

ਬਲਦੇਵ ਸਿੰਘ ਕੰਵਰ ਦਾ ਜੱਦੀ ਪੁਸ਼ਤੀ ਕੰਮ ਖੇਤੀਬਾੜੀ ਸੀ, ਇਸ ਲਈ ਉਹ ਉਸ 'ਚ ਹੀ ਰੁੱਝ ਗਏ। ਧੁਨ ਦੇ ਪੱਕੇ ਬਲਦੇਵ ਨੇ 50 ਦੇ ਦਹਾਕੇ 'ਚ ਵਿਗਿਆਨਿਕ ਢੰਗ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ।