ਮਨਮੋਹਨ ਵਾਰਿਸ ਦੇ ਕਿਸੇ ਇੱਕ ਗੀਤ ਦਾ ਨਾਂ ਉਨ੍ਹਾਂ ਦੇ ਹਿੱਟ ਗੀਤਾਂ ਵਿਚ ਲੈਣਾ ਗਲਤ ਹੋਵੇਗਾ ਕਿਉਂਕਿ ਉਨ੍ਹਾਂ ਦਾ ਹਰ ਗੀਤ ਹਿੱਟ ਹੋ ਕੇ ਨਿਕਲਿਆ ਹੈ। ਭਾਵੇਂ ਉਹ ਸੈਡ ਸੌਂਗ ਹੋਵੇ, ਰੋਮਾਂਟਿਕ ਸੌਂਗ ਹੋਵੇ ਜਾਂ ਬੀਟ ਸੌਂਗ ਮਨਮੋਹਨ ਨੇ ਹਰ ਤਰ੍ਹਾਂ ਦੇ ਗੀਤਾਂ 'ਚ ਆਪਣੀ ਗਾਇਕੀ ਦੇ ਝੰਡੇ ਗੱਡੇ ਹਨ। ਉਨ੍ਹਾਂ ਨੂੰ ਖਾਸ ਕਰਕੇ ਪੰਜਾਬੀ ਵਿਰਸਾ ਰਾਹੀਂ ਵੀ ਜਾਣਿਆ ਜਾਂਦਾ ਹੈ।
ਉਸ ਨੇ ਉਸਤਾਦ ਜਸਵੰਤ ਭੰਵਰਾ ਤੋਂ ਬਹੁਤ ਛੋਟੀ ਉਮਰ ਵਿਚ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ 11 ਸਾਲ ਦੀ ਉਮਰ ਵਿਚ ਆਪਣੇ ਰਸਮੀ ਸੰਗੀਤ ਦੀ ਸਿਖਲਾਈ ਸ਼ੁਰੂ ਕੀਤੀ। ਸੰਗੀਤ ਅਧਿਆਪਕ, ਉਸਨੇ ਆਪਣੇ ਛੋਟੇ ਭਰਾ (ਸੰਗਤਾਰ ਅਤੇ ਕਮਲ ਹੀਰ) ਨੂੰ ਸਿਖਾਇਆ।
ਇਸ ਲਈ ਤਿੰਨੇ ਭਰਾ ਬਹੁਤ ਛੋਟੀ ਉਮਰ ਵਿਚ ਸੰਗੀਤ ਵਿਚ ਗੰਭੀਰ ਰੂਪ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਸੰਗੀਤ ਦੀ ਡਿਗਰੀ ਹਾਸਲ ਕੀਤੀ। ਛੇਤੀ ਹੀ, ਉਸ ਦਾ ਪਰਿਵਾਰ 1990 ਵਿਚ ਕੈਨੇਡਾ ਚਲਾ ਗਿਆ ਜਿੱਥੇ 1993 ਵਿਚ ਉਸ ਨੇ ਆਪਣੀ ਪਹਿਲੀ ਐਲਬਮ ਰਿਲੀਜ਼ ਕੀਤੀ, "ਗੈਰਾਂ ਨਾਲ ਪੀਂਘਾਂ ਝੂਟ ਦੀਏ"। ਇਹ ਬਹੁਤ ਵੱਡਾ ਹਿਟ ਬਣ ਗਿਆ ਅਤੇ ਵਾਰਿਸ ਆਪਣੀ ਸ਼ੁਰੂਆਤ ਦੇ ਬਾਅਦ ਬਹੁਤ ਵੱਡੀ ਹਿੱਟ ਐਲਬਮਾਂ ਦੇ ਨਾਲ ਇਕ ਬਹੁਤ ਵੱਡਾ ਤਾਰਾ ਬਣ ਗਿਆ।
ਇਨ੍ਹਾਂ ਵਿੱਚ ਸੋਹਣਿਆਂ ਦੇ ਲਾਰੇ, ਹਸਦੀ ਦੇ ਫੁੱਲ ਕਿਰਦੇ, ਸੱਜਰੇ ਚੱਲੇ ਮੁਕਲਾਵੇ ਅਤੇ 'ਗਲੀ ਗਲੀ ਵਿਚ ਹੋਕੇ' ਸ਼ਾਮਿਲ ਹਨ। 1998 ਵਿਚ ਮਨਮੋਹਣ ਵਾਰਿਸ ਨੇ ਗੀਤ "ਕਿਤੇ ਕੱਲੀ ਬਹਿ ਕੇ ਸੋਚੀ ਨੀ" ਨੂੰ ਰਿਲੀਜ਼ ਕੀਤਾ, ਇਸ ਨੂੰ ਵੀ ਦਰਸ਼ਕਾਂ ਵੱਲੋਂ ਬੇਹੱਦ ਪਿਆਰ ਮਿਲਿਆ।
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪ੍ਰਸਿੱਧ ਗਾਇਕ ਮਨਮੋਹਨ ਵਾਰਿਸ ਦਾ ਜਨਮ 3 ਅਗਸਤ 1967 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਹੱਲੂਵਾਲ ਵਿਖੇ ਹੋਇਆ। ਮਨਮੋਹਨ ਵਾਰਿਸ ਆਪਣੇ ਭਰਾਵਾਂ ਸੰਗਤਾਰ ਤੇ ਕਮਲ ਹੀਰ ਤੋਂ ਵੱਡੇ ਹਨ। ਵਾਰਿਸ ਦਾ ਵਿਆਹ ਪ੍ਰਿਤਪਾਲ ਕੌਰ ਹੀਰ ਨਾਲ ਹੋਇਆ, ਉਨ੍ਹਾਂ ਦੇ ਦੋ ਬੱਚੇ ਵੀ ਹਨ।
ਵਾਰਿਸ ਇਸ ਵੇਲੇ ਦੁਨੀਆ ਭਰ 'ਚ ਸੈਰ ਕਰ ਰਹੇ ਹਨ
ਆਪਣੀ ਸਾਫ-ਸੁਥਰੀ ਗਾਇਕੀ ਭਰ ਵਿਚ ਪੰਜਾਬੀ ਵਿਰਸਾ ਸ਼ੋਆਂ ਨਾਲ ਇਕ ਵੱਖਰਾ ਮੁਕਾਮ ਹਾਸਲ ਕਰਨ ਵਾਲਾ ਵਾਰਿਸ ਭਰਾਵਾਂ ਦੀ ਤਿੱਕੜੀ ਨੂੰ ਦੇਸ਼-ਵਿਦੇਸ਼ ਵਿਚ ਵਸਦੇ ਸਰੋਤਿਆਂ ਦਾ ਬੇਹੱਦ ਪਿਆਰ ਮਿਲ ਰਿਹਾ ਹੈ, ਪ੍ਰਸਿੱਧ ਲੋਕ ਗਾਇਕ ਮਨਮੋਹਨ ਵਾਰਿਸ ਤੇ ਕਮਲ ਹੀਰ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਸਰੋਤੇ ਚੰਗੀ ਗਾਇਕੀ ਨੂੰ ਹਮੇਸ਼ਾ ਹੀ ਬੇਹੱਦ ਪਿਆਰ ਕਰਦੇ ਹਨ।
'ਜਿਗਰੇ' ਦੀ ਸਫਲਤਾ 'ਤੇ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਸ਼੍ਰੀ ਦੀਪਕ ਬਾਲੀ ਨੇ ਕਿਹਾ ਕਿ ਸਰੋਤੇ ਚੰਗੀ ਗਾਇਕੀ ਨੂੰ ਹਮੇਸ਼ਾ ਪਿਆਰ ਕਰਦੇ ਹਨ।
ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਪ੍ਰਸਿੱਧ ਲੋਕ ਗਾਇਕ ਮਨਮੋਹਨ ਵਾਰਿਸ ਵੱਲੋਂ ਗਾਇਆ ਗੀਤ 'ਉਡੀਕਾਂ' ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਪੌਪ, ਜੈਜ਼ ਤੇ ਰੌਕ ਦੀ ਹਨੇਰੀ 'ਚ ਵੀ ਸੂਝਵਾਨ ਪੰਜਾਬੀ ਲੰਘੇ ਵੇਲੇ ਦੀ ਅਮੀਰ ਅਤੇ ਪੰਜਾਬੀਅਤ ਦੇ ਝਲਕਾਰੇ ਪੇਸ਼ ਕਰਦੀ ਗਾਇਕੀ ਨੂੰ ਮਣਾਂਮੂੰਹੀਂ ਪਿਆਰ ਕਰਦੇ ਹਨ।
ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਪ੍ਰਸਿੱਧ ਲੋਕ ਗਾਇਕ ਮਨਮੋਹਨ ਵਾਰਿਸ ਨੇ, ਜਿਸ ਨੇ 'ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ', 'ਬੱਚਿਆਂ ਨੂੰ ਦੱਸਿਓ ਪੰਜਾਬ ਕਿਹਨੂੰ ਕਹਿੰਦੇ ਨੇ', 'ਨੀ ਆਜਾ ਭਾਬੀ ਝੂਠ ਲੈ ਪੀਂਘ ਹੁਲਾਰੇ ਲੈਂਦੀ', 'ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ' ਸਮੇਤ ਆਪਣੇ ਨਵੇਂ ਤੇ ਪੁਰਾਣੇ ਗੀਤਾਂ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ ਸੀ।
ਤਿੰਨਾਂ ਭਰਾਵਾਂ ਨੇ ਕਿਸਾਨਾਂ ਦੀਆਂ ਆਰਥਿਕ ਤੰਗੀਆਂ ਕਾਰਨ ਖੁਦਕੁਸ਼ੀਆਂ ਦੇ ਦੁਖਾਂਤ ਦੇ ਦਰਦ ਨੂੰ ਬਿਆਨਦਾ ਗੀਤ 'ਚਿੱਟੇ ਮੱਛਰ ਨੇ ਖਾ ਲਏ ਸਾਡੇ ਨਰਮੇ, ਫਾਹੇ ਦੀਆਂ ਰੱਸੀਆਂ ਕਿਸਾਨ ਖਾ ਲਿਆ' ਤੇ 'ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ' ਪੇਸ਼ ਕੀਤਾ। ਦੁਨੀਆ ਦੇ ਕੋਨੇ-ਕੋਨੇ 'ਚ ਆਪਣੀ ਸੁਰੀਲੀ ਗਾਇਕੀ ਜ਼ਰੀਏ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਵਾਲੇ ਪੰਜਾਬੀ ਲੋਕ ਗਾਇਕੀ ਦੇ ਅੰਬਰ ਦੇ ਤਿੰਨ ਚਮਕਦੇ ਸਿਤਾਰੇ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਦੁਆਰਾ ਵਿਦੇਸ਼ਾਂ 'ਚ ਵੀ ਆਪਣੀ ਵੱਖਰੀ ਛਾਪ ਛੱਡਣ 'ਚ ਪੂਰੀ ਤਰ੍ਹਾਂ ਸਫਲ ਰਿਹਾ ਹੈ।
ਇਸ ਤੋਂ ਇਲਾਵਾ ਮਨਮੋਹਨ ਵਾਰਿਸ ਵੱਲੋਂ ਧਾਰਮਿਕ ਗੀਤ ਵੀ ਗਾਏ ਗਏ, ਜਿਨ੍ਹਾਂ ਨੂੰ ਸਰੋਤਿਆਂ ਨੇ ਖੂਬ ਪਸੰਦ ਕੀਤਾ। ਜਿਨ੍ਹਾਂ ਵਿੱਚੋਂ 'ਅਰਦਾਸ ਕਰਾਂ', 'ਚੜਦੀ ਕਲਾ ਚ ਪੰਥ ਖਾਲਸਾ', 'ਘਰ ਹੁਣ ਕਿਤਨੀ ਕ ਦੂਰ', 'ਚਲੋ ਪਟਨਾ ਸਾਹਿਬ ਨੂੰ'।