ਪਾਕਿਸਤਾਨ 'ਚ ਜੰਮਿਆ ਸੀ ਬਾਲੀਵੁੱਡ ਦਾ ਇਹ ਮਹਾਨ ਕਲਾਕਾਰ

ਮਨੋਰੰਜਨ, ਪਾਲੀਵੁੱਡ

225 ਤੋਂ ਵਧੇਰੇ ਫ਼ਿਲਮਾਂ 'ਚ ਕੰਮ ਕਰਕੇ ਲਗਭਗ ਚਾਰ ਦਹਾਕਿਆਂ ਤੱਕ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਬਾਲੀਵੁੱਡ 'ਤੇ ਰਾਜ਼ ਕਰਨ ਵਾਲੇ ਅਭਿਨੇਤਾ ਤੇ ਰੰਗਮੰਚ ਦੇ ਕਲਾਕਾਰ ਏ.ਕੇ. ਹੰਗਲ ਦਾ ਅੱਜ ਜਨਮ ਦਿਨ ਹੈ। ਹੰਗਲ ਦਾ ਜਨਮ 1 ਫਰਵਰੀ 1914 ਨੂੰ ਸਿਆਲਕੋਟ 'ਚ ਹੋਇਆ ਸੀ। ਉਨਾ ਨੇ ਸਾਲ 1967 'ਚ ਬਾਲੀਵੁੱਡ ਦੇ ਵਿਚ ਐਂਟਰੀ ਕੀਤੀ। ਹੰਗਲ ਨੂੰ ਅਸਲ ਪਹਿਚਾਣ ਮਿਲੀ ਫਿਲਮ 'ਸ਼ੋਲੇ' 'ਚ ਨਿਭਾਏ ਉਨ੍ਹਾਂ ਦੇ ਕਿਰਦਾਰ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ ਦੇ ਨਾਲ ਉਨਾ ਨੇ ਫਿਲਮ 'ਪਰਿਚੈ' ਤੇ 'ਸ਼ੋਲੇ' 'ਚ ਬੇਹਤਰੀਨ ਅਦਾਕਾਰੀ ਲਈ ਵੀ ਜਾਣਿਆ ਜਾਂਦਾ ਹੈ। 

ਉਨ੍ਹਾਂ ਦੀਆਂ ਕੁਝ ਫਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ 'ਚ 'ਸ਼ੌਕੀਨ', 'ਨਮਕ ਹਰਾਮ', 'ਆਈਨਾ', 'ਅਵਤਾਰ', 'ਆਂਧੀ', 'ਕੋਰਾ ਕਾਗਜ', 'ਬਾਵਰਚੀ', 'ਚਿਤਚੋਰ', 'ਗੁੱਡੀ', 'ਅਭਿਮਾਨ' ਵਰਗੀਆਂ ਸਦਾਬਹਾਰ ਫਿਲਮਾਂ ਸ਼ਾਮਲ ਹਨ। ਬਾਲੀਵੁੱਡ ਦਾ ਇਹ ਮਹਾਨ ਨਾਇਕ ਸਾਲ 2011 'ਚ ਉਸ ਸਮੇਂ ਸੁਰਖੀਆਂ 'ਚ ਆਇਆ ਜਦ ਉਹ ਆਪਣੀ ਆਮਦਨ ਦੇ ਸਾਧਨ ਖਤਮ ਹੋਣ ਤੋਂ ਬਾਅਦ ਬੁਰੇ ਹਲਾਤਾਂ ਵਿਚ ਸਮਾਂ ਕੱਟ ਰਹੇ ਸਨ।

ਜਿਸ ਤੋਂ ਬਾਅਦ ਸਾਲ 2012 'ਚ ਹੰਗਲ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਹਾਲਾਂਕਿ ਉਨ੍ਹਾਂ ਨੇ ਨਵੀਆਂ ਪੁਰਾਣੀਆਂ ਦਰਜ਼ਨਾਂ ਫਿਲਮਾਂ 'ਚ ਕਈ ਛੋਟੇ ਵੱਡੇ ਕਿਰਦਾਰ ਨਿਭਾਏ।