ਫ਼ਿਲਮ "ਗੈਂਗਸ ਆਫ਼ ਵਾਸੇਪੁਰ" 'ਚ "ਫੈਜ਼ਲ" ਦਾ ਕਿਰਦਾਰ ਨਿਭਾਅ ਕੇ ਬਾਲੀਵੁਡ ਦੇ ਵਿਚ ਅਪਣੀ ਪਛਾਣ ਬਣਾਉਣ ਵਾਲੇ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਅੱਜ ਕੱਲ ਫ਼ਿਲਮਾਂ ਤੋਂ ਜ਼ਿਆਦਾ ਵਿਵਾਦਾਂ ਨੂੰ ਲੈ ਕੇ ਚਰਚਾ ਵਿਚ ਰਹਿਣ ਲੱਗੇ ਹਨ । ਜੀ ਹਾਂ, ਬਾਲੀਵੁੱਡ ਦਾ ਇਹ ਅਦਾਕਾਰ ਅਪਣੀ ਪਤਨੀ ਦੀ ਜਾਸੂਸੀ ਕਰਵਾਉਣ ਦੇ ਇਲਜ਼ਾਮਾਂ ਵਿਚ ਫਸਦੇ ਨਜ਼ਰ ਆ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ 'ਕਾਲ ਡਾਟਾ ਰਿਕਾਰਡ' (CDR) ਮਾਮਲੇ 'ਚ ਹੋਏ ਪ੍ਰਗਟਾਵੇ ਤਹਿਤ ਨਵਾਜ਼ੂਦੀਨ ਦਾ ਨਾਮ ਵੀ ਸਾਹਮਣੇ ਆਇਆ ਹੈ। ਸੂਤਰਾਂ ਦੀ ਮੰਨੀਏ ਤਾਂ ਨਵਾਜ਼ੂਦੀਨ ਸਿੱਦਕੀ ਨੂੰ ਅਪਣੀ ਪਤਨੀ 'ਤੇ ਭਰੋਸਾ ਨਹੀਂ ਸੀ, ਜਿਸ ਕਾਰਨ ਉਹਨਾਂ ਨੇ ਪਤਨੀ ਦੇ ਫ਼ੋਨ ਕਾਲ ਡਿਟੇਲ ਤਾਂ ਕਢਵਾਈ ਹੀ ਨਾਲ ਹੀ ਉਨ੍ਹਾਂ ਨੇ ਪਤਨੀ ਦੇ ਪਿੱਛੇ ਮਹਿਲਾ ਜਾਸੂਸ ਵੀ ਲਗਾਈ ਹੋਈ ਸੀ। ਇਹ ਸੱਭ ਉਨ੍ਹਾਂ ਅਪਣੇ ਵਕੀਲ ਰਿਜ਼ਵਾਨ ਸਿੱਦੀਕੀ ਦੀ ਮਦਦ ਨਾਲ ਕੀਤਾ ਹੈ।