ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੇ ਸੰਜੇ ਲੀਲਾ ਭੰਸਾਲੀ ਦੀ ਵਿਵਾਦਿਤ ਫਿਲਮ ‘ਪਦਮਾਵਤ’ ਨਾਲ ਬਾਕਸ ਆਫਿਸ ‘ਤੇ ਟੱਕਰ ਬਚਾਉਣ ਦੇ ਲਈ ਆਪਣੀ ਮੋਸਟ ਅਵੇਟਿਡ ਫਿਲਮ ‘ ਪੈਡਮੈਨ’ ਦੀ ਰਿਲੀਜ਼ ਨੂੰ ਟਾਲ ਦਿੱਤੀ ਸੀ। ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਜਦੋਂ ਵੀ ਕੁਝ ਲੈ ਕੇ ਆਉਂਦੇ ਹਨ ਤਾਂ ਉਹ ਵੱਖਰਾ ਅਤੇ ਨਿਰਾਲਾ ਹੀ ਲੈ ਕੇ ਆਉਂਦੇ ਹਨ। ਫ਼ਿਲਮ ਟਾਇਲਟ ਤੋਂ ਬਾਅਦ ਅਕਸ਼ੇ ਕੁਮਾਰ ਦੇ ਫੈਨਸ ਨੂੰ ਇੰਤਜ਼ਾਰ ਹੈ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਪੈਡਮੈਨ ਦਾ। ਤੁਹਾਨੂੰ ਦੱਸ ਦੇਈਏ ਕਿ ਅੱਜ ਕੱਲ੍ਹ ਪੈਡਮੈਨ ਦਾ ਇਕ ਚੈਲੇਂਜ ਸੋਸ਼ਲ ਨੈੱਟਵਰਕਿੰਗ ਸਾਈਟਸ ਤੇ ਬਹੁਤ ਵਾਇਰਲ ਹੋ ਰਿਹਾ ਹੈ।
ਅਕਸ਼ੇ ਕੁਮਾਰ ਦੀ ਅਗਲੇ ਹਫਤੇ ਰਿਲੀਜ ਹੋਣ ਵਾਲੀ ਫਿਲਮ ‘ਪੈਡਮੈਨ’ ਦੇ ਪ੍ਰਮੋਸ਼ਨ ਨੂੰ ਲੈ ਕੇ ਇਨ੍ਹਾਂ ਦਿਨਾਂ ਸੇਲਿਬ੍ਰਿਟੀ ਨੂੰ ਚੈਲੇਂਜ ਦਿੱਤਾ ਜਾ ਰਿਹਾ ਹੈ। ਸਿਤਾਰੇ ਇਕ ਪੈਡ ਨੂੰ ਆਪਣੇ ਹੱਥ ਵਿਚ ਲੈ ਕੇ ਤਸਵੀਰ ਖਿਚਵਾ ਰਹੇ ਹਨ। ਅਤੇ ਆਪਣੇ ਅੱਗੇ ਸਿਤਾਰਿਆਂ ਨੂੰ ਚੈਲੇਂਜ ਕਰ ਰਹੇ ਹਨ। ਆਮੀਰ ਖਾਨ ਅਤੇ ਆਲੀਆ ਭੱਟ ਦੇ ਬਾਅਦ ਹੁਣ ‘ਪਦਮਾਵਤ’ ਸਟਾਰ ਐਕਟ੍ਰੈੱਸ ਦੀਪਿਕਾ ਪਾਦੁਕੋਣ ਨੇ ਵੀ ‘ਪੈਡਮੈਨ’ ਫਿਲਮ ਨੂੰ ਪ੍ਰਮੋਟ ਕਰਨ ਲਈ ‘ਪੈਡਮੈਨ’ ਚੈਲੇਂਜ ਨੂੰ ਸਵੀਕਾਰ ਕਰਕੇ ਸੈਨੇਟਰੀ ਪੈਡ ਨੂੰ ਹੱਥ ਵਿੱਚ ਲੈ ਕੇ ਫੋਟੋ ਕਲਿਕ ਕਰਾਈ ਹੈ।
ਜਿਸ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਕੀਤਾ ਹੈ। ਦੀਪਿਕਾ ਨੇ ਆਪਣੇ ਪੋਸਟ ਉੱਤੇ ਲਿਖਿਆ ਹੈ, ਕਿ ਅਕਸ਼ੇ ਕੁਮਾਰ ਮੈਨੂੰ ਟੈਗ ਕਰਨ ਲਈ ਧੰਨਵਾਦ। ਹਾਂ, ਇਹ ਮੇਰੇ ਹੱਥ ਵਿੱਚ ਪੈਡ ਹੈ ਅਤੇ ਇਸ ਵਿੱਚ ਕੋਈ ਸ਼ਰਮ ਕਰਨ ਵਾਲੀ ਗੱਲ ਨਹੀਂ। ਇਹ ਇੱਕ ਕੁਦਰਤੀ ਹੈ ਪੀਰੀਅਡ….. ਦੀਪਿਕਾ ਪਾਦੁਕੋਣ ਨੇ ਅਜਿਹਾ ਲਿਖਣ ਦੇ ਬਾਅਦ ਪੈਡਮੈਨ ਚੈਲੇਂਜ ਨੂੰ ਅੱਗੇ ਵਧਾਉਂਦੇ ਹੋਏ ਬੈਡਮਿੰਟਨ ਚੈੰਪਿਅਨ ਅਤੇ ਓਲੰਪਿਕ ਮੈਡਲ ਵਿਨਰ ਪੀ.ਵੀ ਸਿੰਧੂ ਨੂੰ ਚੈਲੇਂਜ ਕੀਤਾ ਹੈ।
'ਅਰੁਣਾਚਲਮ ਮੁਰੁਗਨਾਨਥਮ' ਨੇ ਸਭ ਤੋਂ ਪਹਿਲਾਂ ਫਿਲਮ ਦੇ ਲੀਡ ਐਕਟਰ ਅਕਸ਼ੇ ਕੁਮਾਰ ਅਤੇ ਪ੍ਰੋਡਿਊਸਰ ਟਵਿੰਕਲ ਖੰਨਾ ਨੂੰ ਟੈਗ ਕਰਦੇ ਹੋਏ ਇਸ ਨੂੰ ਅੱਗੇ ਵਧਾਉਣ ਲਈ ਅਪੀਲ ਕੀਤੀ ਸੀ। ਬਾਲੀਵੁੱਡ ਐਕਟਰ ਅਨਿਲ ਕਪੂਰ ਨੇ ਵੀ ਰਾਜਕੁਮਾਰ ਰਾਵ ਦੇ ਨਾਲ ਟਵਿੱਟਰ ਉੱਤੇ ਇੱਕ ਵੀਡੀਓ ਪੋਸਟ ਕੀਤਾ ਹੈ। ਜਿਸ ਵਿੱਚ ਇਹ ਵਖਾਇਆ ਗਿਆ ਹੈ ਕਿ ਜੇਕਰ ਆਦਮੀ ਸੈਨੇਟਰੀ ਪੈਡ ਨੂੰ ਖਰੀਦਣ ਉੱਤੇ ਸ਼ਰਮਿੰਦਾ ਨਹੀਂ ਹੋਵੇਗਾ, ਤਾਂ ਦੁਨੀਆ ਇੱਕ ਖੁਸ਼ਹਾਲ ਜਗ੍ਹਾ ਹੋਵੇਗੀ। ਹਾਲ ਹੀ ‘ਚ ਬਾਲੀਵੁੱਡ ਅਭਿਨੇਤਾ ਆਮਿਰ ਖਾਨ ਨੇ ਇਸ ਚੈਲੇਂਜ ਨੂੰ ਸਵੀਕਾਰ ਕੀਤਾ ਹੈ ਅਤੇ ਪੈਡ ਹੱਥ ਵਿਚ ਫੱੜ ਕੇ ਤਸਵੀਰ ਖਿਚਵਾਈ ਹੈ ਅਤੇ ਅਮਿਤਾਭ ਬਚਨ, ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਨੂੰ ਵੀ ਇਸੀ ਤਰ੍ਹਾਂ ਤਸਵੀਰ ਲੈ ਕੇ ਸਭ ਨਾਲ ਸ਼ੇਅਰ ਕਰਨ ਦਾ ਚੈਲੇਂਜ ਦਿੱਤਾ ਹੈ।
ਹੁਣ ਇਹ ਤਿੰਨੋ ਸਿਤਾਰੇ ਇਹ ਚੈਲੇਂਜ ਸਵੀਕਾਰ ਕਰਦੇ ਹਨ ਕਿ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ। ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਫਿਲਮ ‘ ਪੈਡਮੈਨ’ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਫਿਲਮ ਵਿੱਚ ਅਕਸ਼ੇ ਦੇ ਨਾਲ ਰਾਧਿਕਾ ਆਪਟੇ ਅਤੇ ਸੋਨਮ ਕਪੂਰ ਵੀ ਲੀਡ ਰੋਲ ਵਿੱਚ ਹਨ। ਹਾਲ ਹੀ ਵਿੱਚ ਅਕਸ਼ੇ ਨੇ ਇਸ ਫਿਲਮ ਦਾ ਨਵਾਂ ਗੀਤ ਸੋਸ਼ਲ ਮੀਡੀਆ ਤੇ ਰਿਲੀਜ਼ ਕੀਤਾ ਹੈ।