ਫੋਰਬਸ ਦੀ 100 ਸਭ ਤੋਂ ਤਾਕਤਵਰ ਮਹਿਲਾਵਾਂ ਦੀ ਲਿਸਟ 'ਚ ਪ੍ਰਿਯੰਕਾ ਵੀ ਸ਼ਾਮਿਲ

ਮਨੋਰੰਜਨ, ਪਾਲੀਵੁੱਡ

ਅਦਾਕਾਰਾ ਪ੍ਰਿਯੰਕਾ ਚੋਪੜਾ ਹੁਣ ਭਾਰਤ ਵਿੱਚ ਹੀ ਨਹੀਂ, ਵਿਦੇਸ਼ਾਂ ਵਿੱਚ ਵੀ ਕਾਫ਼ੀ ਪਾਪੂਲਰ ਹੋ ਚੁੱਕੀ ਹੈ। ਉਨ੍ਹਾਂ ਦੀ ਪਹਿਚਾਣ ਹੁਣ ਇੰਟਰਨੈਸ਼ਨਲ ਸਿਲੈਬਰਿਟੀ ਦੇ ਰੂਪ ਵਿੱਚ ਹੈ। ਹੁਣ ਉਨ੍ਹਾਂ ਦੇ ਫੈਨਸ ਲਈ ਇੱਕ ਹੋਰ ਗੁੱਡ ਨਿਊਜ ਹੈ। ਦਰਅਸਲ, ਪ੍ਰਿਯੰਕਾ ਫੋਰਬਸ ਮੈਗਜੀਨ ਦੀ 100 ਸਭ ਤੋਂ ਤਾਕਤਵਰ ਮਹਿਲਾਵਾਂ ਦੀ ਲਿਸਟ ਵਿੱਚ ਸ਼ਾਮਿਲ ਹੋ ਗਈ ਹੈ।