ਨਵੀਂ ਦਿੱਲੀ, 23 ਅਕਤੂਬਰ: ਪ੍ਰਭਾਸ ਰਾਜੂ ਉਰਫ਼ ਬਾਹੂਬਲੀ ਅੱਜ 38 ਸਾਲ ਦੇ ਹੋ ਗਏ ਹਨ ਅਤੇ ਉਨ੍ਹਾਂ ਅਪਣੇ ਜਨਮ ਦਿਨ 'ਤੇ ਅਪਣੇ ਪ੍ਰਸ਼ੰਸਕਾਂ ਨੂੰ ਅਪਣੀ ਆਉਣ ਵਾਲੀ ਫ਼ਿਲਮ 'ਸਾਹੋ' ਦਾ ਪਹਿਲਾ ਪੋਸਟਰ ਤੋਹਫ਼ੇ ਵਿਚ ਦਿਖਾਇਆ ਹੈ।ਪ੍ਰਭਾਸ ਨੇ ਫ਼ੇਸਬੁਕ 'ਤੇ ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਅਪਣੇ ਪ੍ਰਸ਼ੰਸਕਾਂ ਨੂੰ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਲਈ ਧਨਵਾਦ ਕੀਤਾ।
ਪੋਸਟਰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ,''ਪਿਆਰ ਅਤੇ ਵਧਾਈ ਲਈ ਧਨਵਾਦ। ਸਾਹੋ ਦੀ ਕੁੱਝ ਝਲਕੀਆਂ ਖ਼ਾਸ ਤੌਰ 'ਤੇ ਤੁਹਾਡੇ ਲਈ।'' ਅਦਾਕਾਰ ਪੋਸਟਰ ਵਿਚ ਪੂਰੇ ਕਾਲੇ ਕਪੜਿਆਂ ਵਿਚ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਇਕ ਹੱਥ ਨਾਲ ਅੱਧਾ ਮੂੰੰਹ ਢਕਿਆ ਹੋਇਆ ਹੈ ਅਤੇ ਉਨ੍ਹਾਂ ਦਾ ਦੂਜਾ ਹੱਥ ਜੇਬ ਵਿਚ ਹੈ। ਪਿਛਲੇ ਸਾਲ ਉਨ੍ਹਾਂ ਦੇ ਜਨਮ ਦਿਨ 'ਤੇ 'ਬਾਹੂਬਲੀ 2: ਦ ਕਾਂਨਕਲੂਜਨ' ਦਾ ਪਹਿਲਾ ਪੋਸਟਰ ਜਾਰੀ ਕੀਤਾ ਗਿਆ ਸੀ। ਸੁਜੀਤ ਰੇਡੀ ਦੇ ਨਿਰਦੇਸ਼ਨ ਵਿਚ ਬਣੀ ਸਾਹੋ ਵਿਚ ਸ਼ਰਧਾ ਕਪੂਰ, ਜੈਕੀ ਸ਼ਰਾਫ਼, ਚੰਕੀ ਪਾਂਡੇ ਅਤੇ ਮੰਦਰਾ ਬੇਦੀ ਹਨ। (ਪੀ.ਟੀ.ਆਈ)