ਪ੍ਰਿਯੰਕਾ ਚੋਪੜਾ ਨੇ ਸਿੱਕਮ ਨੂੰ ਗੜਬੜੀ ਵਾਲਾ ਇਲਾਕਾ ਕਿਹਾ, ਹੋਇਆ ਵਿਰੋਧ

ਮਨੋਰੰਜਨ, ਪਾਲੀਵੁੱਡ



ਮੁੰਬਈ, 14 ਸਤੰਬਰ: ਬਾਲੀਵੁਡ ਅਦਾਕਾਰਾ ਪ੍ਰਿਯੰਕਾ ਚੋਪੜਾ ਵਲੋਂ ਸਿੱਕਮ ਨੂੰ ਗੜਬੜੀ ਵਾਲਾ ਇਲਾਕਾ ਕਹਿਣ ਤੋਂ ਬਾਅਦ ਸੋਸ਼ਨ ਸਾਈਟਾਂ 'ਤੇ ਉਸ ਦਾ ਭਾਰੀ ਵਿਰੋਧ ਹੋਇਆ ਹੈ। ਹਾਲ ਹੀ ਵਿਚ ਸਿੱਕਮ ਭਾਸ਼ਾ ਵਿਚ 'ਪਾਹੁਨਾ' ਫ਼ਿਲਮ ਬਣਾਉਣ ਵਾਲੀ ਪ੍ਰਿਯੰਕਾ ਚੋਪੜਾ ਨੇ ਟੋਰਾਂਟੋ ਵਿਚ ਚਲ ਰਹੇ ਕੌਮਾਂਤਰੀ ਫ਼ਿਲਮ ਫ਼ੈਸਟੀਵਲ ਵਿਚ ਇਕ ਇੰਟਰਵਿਊ ਦੌਰਾਨ ਕਿਹਾ ਕਿ ਅੱਜ ਸਿੱਕਮ ਤੋਂ ਕਦੇ ਕੋਈ ਫ਼ਿਲਮ ਨਹੀਂ ਬਣੀ, ਉਨ੍ਹਾਂ ਉਥੇ ਫ਼ਿਲਮ ਬਣਾਈ ਹੈ ਜੋ ਕਿ ਗੜਬੜੀ ਵਾਲਾ ਇਲਾਕਾ ਹੈ। ਉਨ੍ਹਾਂ ਕਿਹਾ ਕਿ ਇਹ ਸਿੱਕਮੀ ਫ਼ਿਲਮ ਹੈ। ਸਿੱਕਮ ਉਤਰੀ ਭਾਰਤ ਦਾ ਸੱਭ ਤੋਂ ਛੋਟਾ ਰਾਜ ਹੈ ਜਿਥੋਂ ਅੱਜ ਤਕ ਕਦੇ ਕੋਈ ਫ਼ਿਲਮ ਨਹੀਂ ਬਣੀ। ਪ੍ਰਿਯੰਕਾ ਚੋਪੜਾ ਵਲੋਂ ਇਹ ਕਹਿਣ ਤੋਂ ਬਾਅਦ ਹੀ ਉਸ ਦੇ ਸਮਰਥਕਾਂ ਨੇ ਉਸ ਦਾ ਸੋਸ਼ਲ ਸਾਈਟਾਂ 'ਤੇ ਵਿਰੋਧ ਕਰਨਾ ਸ਼ੁਰੂ ਕਰ ਦਿਤਾ। ਆਸਾਮ ਤੋਂ ਸਕ੍ਰੀਨ ਰਾਈਟਰ ਬਿਸਵਾਤੋਸ਼ ਸਿਨਹਾ ਨੇ ਕਿਹਾ ਕਿ ਸਿੱਕਮ ਕਾਫ਼ੀ ਸ਼ਾਂਤ ਇਲਾਕਾ ਹੈ ਅਤੇ ਪਾਹੁਨਾ ਉਥੇ ਬਣੀ ਕੋਈ ਪਹਿਲੀ ਫ਼ਿਲਮ ਨਹੀਂ ਹੈ। ਉਨ੍ਹਾਂ ਪ੍ਰਿਯੰਕਾ ਚੋਪੜਾ ਨੂੰ ਕਿਹਾ ਕਿ ਉਹ ਉਤਰ ਭਾਰਤ ਬਾਰੇ ਅਪਣੇ ਤੱਥਾਂ ਨੂੰ ਠੀਕ ਕਰਨ। ਪ੍ਰਿਯੰਕਾ ਚੋਪੜਾ ਦੇ ਇਕ ਹੋਰ ਸਮਰਥਕ ਨੇ ਕਿਹਾ ਕਿ ਪ੍ਰਿਯੰਕਾ ਚੋਪੜਾ ਨੂੰ ਪੁਛਿਆ ਕਿ ਕੀ ਉਨ੍ਹਾਂ ਨੂੰ ਸਿੱਕਮ ਅਤੇ ਉਤਰ ਭਾਰਤ ਦੇ ਬਾਕੀ ਰਾਜਾਂ ਵਿਚਾਲੇ ਫ਼ਰਕ ਪਤਾ ਹੈ?  (ਪੀ.ਟੀ.ਆਈ.)