ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤ' ਵਿਵਾਦਾਂ ਦੇ ਬਾਵਜੂਦ ਵੀ ਬਾਕਸ ਆਫਿਸ 'ਤੇ ਧਮਾਲਾਂ ਪਾ ਰਹੀ ਹੈ। ਫਿਲਮ ਨੇ ਹਾਲ ਹੀ 'ਚ ਸੋ ਕਰੋੜ ਦਾ ਅੰਕੜਾ ਵੀ ਪਾਰ ਕਰ ਲਿਆ ਹੈ। ਇਸ ਦੇ ਨਾਲ ਹੀ ਫਿਲਮ ਦੇ ਕਿਰਦਾਰਾਂ ਨੂੰ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ ਜਿੰਨਾ 'ਚ ਬੀਤੇ ਦਿਨੀ ਪਦਮਾਵਤ ਬਣੀ ਦੀਪਿਕਾ ਨੂੰ ਐਕਸ ਬੁਆਏਫ੍ਰੈਂਡ ਦੇ ਪਰਿਵਾਰ ਵਲੋਂ ਬੁਕੇ ਭੇਜ ਕੇ ਸਨਮਾਨਿਤ ਕੀਤਾ ਗਿਆ ਸੀ। ਉਥੇ ਹੀ ਫਿਲਮ 'ਚ ਅਲਾਉਦੀਨ ਖਿਲਜੀ ਦਾ ਕਿਰਦਾਰ ਨਿਭਾਅ ਰਹੇ ਰਣਵੀਰ ਸਿੰਘ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਣਵੀਰ ਦੀ ਇਸ ਪਰਫਾਰਮੈਂਸ ਦੇ ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਦੀਵਾਨੇ ਹੋ ਚੁੱਕੇ ਹਨ। ਰਣਵੀਰ ਨੂੰ ਬਿੱਗ ਬੀ ਵਲੋਂ ਬਹੁਤ ਹੀ ਪਿਆਰਾ ਸਰਪ੍ਰਾਈਜ਼ ਮਿਲਿਆ ਹੈ।