ਰਾਤ ਦੀ ਗੇਡ਼ੀ ਲੈ ਕੇ ਆਏ ਦਿਲਜੀਤ ਦੁਸਾਂਝ

ਮਨੋਰੰਜਨ, ਪਾਲੀਵੁੱਡ

ਨੌਜਵਾਨਾਂ ਦਿੱਲਾਂ ਦੀ ਧਡ਼ਕਣ ਬਣ ਚੁਕੇ ਦਿਲਜੀਤ ਦੁਸਾਂਝ ਆਪਣੇ ਦਰਸ਼ਕਾਂ ਵਿਚ ਇੱਕ ਵਾਰ ਫਿਰ ਤੋਂ ਆਏ ਹਨ ਆਪਨਾ ਸਿੰਗਲ ਟਰੈਕ "ਰਾਤ ਦੀ ਗੇਡ਼ੀ" ਲੈ ਕੇ।  ਇਸ ਗੀਤ ‘ਚ ਦਿਲਜੀਤ ਦੁਸਾਂਝ ਇੱਕ ਵਾਰ ਫਿਰ ਤੋਂ ਪੰਜਾਬੀ ਫਿਲਮ ਇੰਡਸਟਰੀ ਦੀ ਜਾਨ ਕਹੀ ਜਾਣ ਵਾਲੀ ਨੀਰੂ ਬਾਜਵਾ ਦੇ ਨਾਲ ਨਜ਼ਰ ਆ ਰਹੇ ਹਨ।ਆਪਣੇ ਵੱਖਰੇ ਸਵੈਗ ਨਾਲ ਮਸ਼ਹੂਰ ਦਿਲਜੀਤ ਇਸ ਗੀਤ ਵਿਚ ਵੀ ਓਹੀਓ ਇੱਲਤਾਂ ਕਰਦੇ ਹੋਏ ਨਜ਼ਰ ਆ ਰਹੇ ਹਨ ਜਿੰਨਾ ਨਾਲ ਉਹ ਮਸ਼ਹੂਰ ਹਨ । ਰਾਤ ਦੀ ਗੇਡ਼ੀ ਗੀਤ ਵੀ ਦਿਲਜੀਤ ਦੇ ਫੈਨਸ ਨੂੰ ਭਰਪੂਰ ਮਨੋਰੰਜਨ ਕਰੇਗਾ।  

ਗਾਣੇ ਦੀ ਭੂਮਿਕਾ ਕੁਝ ਇਸ ਤਰ੍ਹਾਂ ਬੰਨੀਂ ਹੋਈ ਹੈ ਕਿ ਪਿੰਡ ਦਾ ਨੌਜਵਾਨ ਰਾਤ ਵੇਲੇ ਆਪਣੀ ਸਹੇਲੀ ਨੂੰ ਮਿਲਣ ਜਾਣ ਤੇ ਕਿਵੇਂ ਰਿਸ੍ਕ ਦੀ ਗੱਲ ਆਖਦਾ ਹੈ।   ਦਿਲਜੀਤ ਦਾ ਇਹ ਗੀਤ ਵੀ ਹਮੇਸ਼ਾ ਵਾਂਗ ਹੀ ਲੱਚਰਤਾ ਤੋਂ ਦੂਰ ਹੈ  "ਰਾਤ ਦੀ ਗੇਡ਼ੀ" ਗੀਤ ਨੂੰ ਸੰਗੀਤ ਦਿੱਤਾ ਹੈ ਜਤਿੰਦਰ ਸ਼ਾਹ ਨੇ ਅਤੇ ਗੀਤ ਦੇ ਬੋਲ ਰਣਬੀਰ ਸਿੰਘ ਦੇ ਲਿਖੇ ਹਨ।  ਸਪੀਡ ਰਿਕਾਰਡ ਦੇ ਬੈਨਰ ਨੇ ਇਸ ਗੀਤ ਨੂੰ ਰਿਲੀਜ਼ ਕੀਤਾ ਹੈ ਉਮੀਦ ਹੈ ਕਿ 2017 ਦੇ ਜਾਂਦੇ ਜਾਂਦੇ ਦਰਸ਼ਕਾਂ ਦੀ ਝੋਲੀ ਪਾਏ ਇਸ ਗੀਤ ਨੂੰ ਲੋਕ ਭਰਵਾਂ ਪਿਆਰ ਦੇਣਗੇ।