ਰੋਹੀਤ ਸ਼ੇੱਟੀ ਦੀ ਫਿਲਮ 'ਸਿੰਬਾ' 'ਚ ਰਣਵੀਰ ਸਿੰਘ ਨਾਲ ਇਸ਼ਕ ਫ਼ਰਮਾਏਗੀ ਦੀਪਿਕਾ

ਮਨੋਰੰਜਨ, ਪਾਲੀਵੁੱਡ

ਮੁੰਬਈ: ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਬਿਗ ਸਕ੍ਰੀਨ 'ਤੇ ਫਿਲਮ 'ਰਾਮਲੀਲਾ' ਤੋਂ ਲੈ ਕੇ 'ਬਾਜੀਰਾਉ ਮਸਤਾਨੀ' ਤਕ, ਉਨ੍ਹਾਂ ਦੀ ਆਨ ਸਕਰੀਨ ਜੋੜੀ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਈ ਹੈ ਅਤੇ ਫ਼ਿਲਮ ਨਿਰਮਾਤਾਵਾਂ ਲਈ ਵੀ ਇਹਨਾਂ ਦੀ ਜੋਡ਼ੀ ਸਫ਼ਲਤਾ ਦਾ ਫ਼ਾਰਮੂਲਾ ਵੀ ਰਿਹਾ ਹੈ। ਜਦਕਿ 'ਪਦਮਾਵਤ' ਤੋਂ ਬਾਅਦ ਹੀ ਦੋਹਾਂ ਨੇ ਵੱਖ-ਵੱਖ ਫ਼ਿਲਮਾਂ ਸਾਈਨ ਕਰ ਲਈਆਂ। 

ਰਣਵੀਰ ਸਿੰਘ ਕੋਲ 'ਗੁੱਲੀ ਬੁਆਏ' ਅਤੇ 'ਸਿੰਬਾ' ਵਰਗੀਆਂ ਫ਼ਿਲਮਾਂ ਹਨ, ਉਥੇ ਹੀ ਦੀਪੀਕਾ ਪਾਦੁਕੋਣ ਵਿਸ਼ਾਲ ਭਾਰਦਵਾਜ ਦੀ ਫ਼ਿਲਮ 'ਚ ਨਜ਼ਰ ਆਉਣ ਵਾਲੀ ਸੀ ਪਰ ਅਪਣੀ ਖ਼ਰਾਬ ਸਿਹਤ ਕਾਰਨ ਦੀਪੀਕਾ ਦੀ ਇਹ ਫ਼ਿਲਮ ਮੁਲਤਵੀ ਹੋ ਗਈ। ਅਜਿਹੇ 'ਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੀਪੀਕਾ ਰਣਵੀਰ ਦੇ ਨਾਲ 'ਸਿੰਬਾ' 'ਚ ਨਜ਼ਰ ਆ ਸਕਦੀ ਹੈ। ਇਸ ਤੋਂ ਪਹਿਲਾਂ ਇਕ ਰਿਪੋਰਟ 'ਚ ਕਿਹਾ ਗਿਆ ਸੀ ਕਿ ਸਪਨਾ ਦੀਦੀ ਦੀ ਬਾਇਓਪਿਕ ਕਾਰਨ, ਦੀਪਿਕਾ ਸਿੰਬਾ ਨੂੰ ਡੇਟ ਨਹੀਂ ਦੇ ਸਕਦੀ ਪਰ ਹੁਣ ਉਸ ਬਾਇਓਪਿਕ 'ਚ ਕੰਮ ਕਰਨ ਲਈ ਦੀਪੀਕਾ ਦੇ ਕੋਲ ਕਾਫ਼ੀ ਸਮਾਂ ਹੈ।

ਅਜਿਹੇ 'ਚ ਸੰਭਾਵਨਾ ਹੈ ਕਿ ਰਣਵੀਰ ਅਪਣੀ ਰੀਅਲ ਲਾਈਫ਼ ਲੇਡੀ ਲਵ ਦੀਪੀਕਾ ਨਾਲ ਵੱਡੇ ਪਰਦੇ 'ਤੇ ਰੁਮਾਂਸ ਫਰਮਾਂਉਂਦੇ ਨਜ਼ਰ ਆ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਦੀਪੀਕਾ ਪਾਦੁਕੋਣ ਰੋਹੀਤ ਸ਼ੇੱਟੀ ਦੇ ਨਾਲ ਦੂਜੀ ਵਾਰ ਨਾਲ ਕੰਮ ਕਰੇਗੀ। ਇਸ ਤੋਂ ਪਹਿਲਾਂ ਦੋਹਾਂ ਨੇ ਫ਼ਿਲਮ ਚੇਨਈ ਐਕਸਪ੍ਰੈਸ 'ਚ ਨਾਲ ਕੰਮ ਕੀਤਾ ਸੀ। 

ਅਪਣੀ ਖ਼ਰਾਬ ਸਿਹਤ ਦੇ ਚਲਦੇ ਦੀਪੀਕਾ ਦੀ 'ਸਪਨਾ ਦੀਦੀ' ਭਲੇ ਹੀ ਮੁਲਤਵੀ ਹੋ ਗਈ ਹੋਵੇ ਪਰ ਅਰਾਮ ਫਰਮਾਂਉਂਦੇ ਹੋਏ ਵੀ ਦੀਪਿਕਾ ਕਈ ਸਕ੍ਰਿਪਟ ਪੜ੍ ਰਹੀ ਹੈ। 'ਪਦਮਾਵਤ', 'ਬਾਜੀਰਾਉ ਮਸਤਾਨੀ' 'ਚ ਦਮਦਾਰ ਰੋਲ ਕਰਨ ਦੇ ਬਾਅਦ ਦੀਪਿਕਾ ਹੁਣ ਕੁੱਝ ਕਾਮੇਡੀ ਅਤੇ ਮਹੱਤਵਪੂਰਨ ਭੂਮਿਕਾਵਾਂ ਕਰਨਾ ਚਾਹੁੰਦੀ ਹੈ।