ਸ਼ਿਲਪਾ ਸ਼ੈੱਟੀ ਦਾ ਇਹ ਰੂਪ ਦੇਖ ਕੇ ਤੁਸੀਂ ਰਹਿ ਜਾਓਗੇ ਹੈਰਾਨ

ਮਨੋਰੰਜਨ, ਪਾਲੀਵੁੱਡ

ਨੌਜਵਾਨ ਦਿਲਾਂ ਦੀ ਧੜਕਣ ਸ਼ਿਲਪਾ ਸ਼ੈੱਟੀ ਅਤੇ ਉਹਨਾਂ ਦੇ ਪਤੀ ਰਾਜ ਕੁੰਦਰਾ ਹੋ ਗਏ ਹਨ 80 ਸਾਲ ਦੇ ਬਜ਼ੁਰਗ। ਹੋ ਗਏ ਨਾ ਹੈਰਾਨ, ਜੀ ਹਾਂ ਖੂਬਸੂਰਤੀ ਅਤੇ ਫਿੱਟਨੈੱਸ ਦੀ ਮਿਸਾਲ ਪੇਸ਼ ਕਰਦੀ ਸ਼ਿਲਪਾ ਸ਼ੈੱਟੀ ਦੀਆਂ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਕਿਸੇ ਨੂੰ ਵੀ ਹੈਰਾਨ ਕਰ ਦੇਣਗੀਆਂ। 

ਦਰਅਸਲ ਇਹ ਤਸਵੀਰਾਂ ਅਰਬ ਦੇ ਇਕ ਟੀਵੀ ਸ਼ੋਅ ਦੀਆਂ ਹਨ ਜਿਥੇ ਸ਼ਿਲਪਾ ਅਤੇ ਉਹਨਾ ਦੇ ਪਤੀ ਰਾਜ ਕੁੰਦਰਾ ਆਪਣੇ ਫਿਊਚਰ ਲੁੱਕ 'ਚ ਨਜ਼ਰ ਆ ਰਹੇ ਹਨ ਇਸ ਪ੍ਰੋਗਰਾਮ ਦਾ ਨਾਮ ਸਟੋਰੀ ਆਫ ਮਾਈ ਲਾਈਫ ਹੈ। 

ਸ਼ਿਲਪਾ ਸ਼ੈੱਟੀ ਦੇ ਚਾਹਵਾਨ ਇਸ ਪ੍ਰੋਗਰਾਮ ਨੂੰ 20 ਜਨਵਰੀ ਨੂੰ ਦੇਖ ਸਕਦੇ ਹਨ। ਅਰਬ ਦੇਸ਼ ਵਿਚ ਭਾਰਤੀ ਅਦਾਕਾਰਾ ਦੇ ਇਸ ਇੰਟਰਵਿਊ ਤੋਂ ਬਾਅਦ ਇਕ ਗੱਲ ਤਾਂ ਸਾਫ ਹੁੰਦੀ ਹੈ ਕਿ ਸ਼ਿਲਪਾ ਦੇ ਦੀਵਾਨੇ ਭਾਰਤ ਵਿਚ ਹੀ ਨਹੀਂ ਬਲਕਿ ਦੁਨੀਆ ਦੇ ਹੋਰ ਵੀ ਦੇਸ਼ਾਂ ਵਿਚ ਕਾਇਮ ਹਨ।

https://www.instagram.com/storyofmylifear/