ਸੀਨੀਅਰ ਬੱਚਨ ਨੇ ਜੂਨੀਅਰ ਨੂੰ ਕੁਝ ਇਸ ਤਰ੍ਹਾਂ ਦਿੱਤੀ ਜਨਮਦਿਨ ਦੀ ਵਧਾਈ

ਮਨੋਰੰਜਨ, ਪਾਲੀਵੁੱਡ

ਬਾਲੀਵੁੱਡ ਮਹਾਨਾਇਕ ਦੇ ਸਪੁੱਤਰ ਅਤੇ ਅਦਾਕਾਰ ਜੂਨੀਅਰ ਬੱਚਨ ਅੱਜ 42 ਸਾਲ ਦੇ ਗਏ ਹਨ ਜਿੰਨਾ ਨੂੰ ਪਿਤਾ ਅਮਿਤਾਭ ਸਮੇਤ ਬਾਲੀਵੁੱਡ ਦੀਆਂ ਤਮਾਮ ਹਸਤੀਆਂ ਨੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਅਭਿਸ਼ੇਕ ਦਾ ਜਨਮ 5 ਫਰਵਰੀ,1976 ਨੂੰ ਹੋਇਆ ਸੀ ਅਤੇ ਉਹਨਾ ਨੇ 2000 ਵਿੱਚ ਫਿਲਮ ‘ ਰਿਫਊਜੀ’ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ । ਪਰ ਉਹਨਾਂ ਨੂੰ ਪਹਿਚਾਣ ਮਿਲੀ ਫਿਲਮ ‘ਗੁਰੂ, ਧੂਮ, ਬੰਟੀ ਔਰ ਬਬਲੀ, ਯੁਵਾ, ਦੋਸਤਾਨਾ, ਸਰਕਾਰ, ਪਾ, "ਕਭੀ ਅਲਵਿਦਾ ਨਾ ਕਹਿਨਾ ਜਿਹੀਆਂ ਹਿੱਟ ਫਿਲਮਾਂ ਦੇ ਨਾਲ। 

ਇਸ ਤੋਂ ਬਾਅਦ ਉਹਨਾਂ ਨੇ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਨਾਲ ਵਿਆਹ ਕਰਵਾਇਆ ਜਿੰਨਾ ਵਿਚੋਂ ਇੱਕ ਪਿਆਰੀ ਜਿਹੀ ਬੱਚੀ ਅਰਾਧਿਆ ਵੀ ਹੈ। ਜਿੰਨਾ ਦੇ ਨਾਲ ਆਪਣਾ 42 ਵਾਂ ਜਨਮਦਿਨ ਆਸਟ੍ਰੇਲੀਆ ਗਏ ਹੋਏ ਹਨ। ਘਰ ਵਿਚ ਨਾ ਹੋਣ ਦੇ ਚਲਦਿਆਂ ਅਭਿਸ਼ੇਕ ਨੂੰ ਉਹਨਾਂ ਦੇ ਪਿਤਾ ਨੇ ਜਨਮਦਿਨ ਦੀ ਵਧਾਈ ਸੋਸ਼ਲ ਮੀਡੀਆ ਜ਼ਰੀਏ ਦਿੱਤੀ। ਬੇਟੀ ਦੀ ਕਈ ਤਸਵੀਰਾਂ ਸਾਂਝਾ ਕਰਦੇ ਹੋਏ ਭਾਵੁਕ ਹੋਏ ਅਤੇ ਅਮਿਤਾਭ ਬੱਚਨ ਨੇ ਲਿਖਿਆ ‘ਇੱਕ ਸਮਾਂ ਸੀ ਜਦ ਪਿਤਾ ਪੁੱਤਰ ਦਾ ਹੱਥ ਫੜ ਕੇ ਚੱਲਦਾ ਸੀ, ਹੁਣ ਪਿਤਾ ਦਾ ਹੱਥ ਫੜ ਕੇ ਪੁੱਤ ਚਲਦਾ ਹੈ।