ਵੋਟ ਅਪੀਲ ਕਰਨ ਆਈ ਹਿਨਾ ਖ਼ਾਨ ਹੋਈ ਭੀੜ ਦੀ ਸ਼ਿਕਾਰ

ਮਨੋਰੰਜਨ, ਪਾਲੀਵੁੱਡ

'ਬਿੱਗ ਬਾਸ 11' ਦਾ ਫਿਨਾਲੇ ਬਹੁਤ ਜਲਦ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਸ਼ੋਅ ਦੇ ਮੇਕਰਸ ਵੱਲੋਂ ਸ਼ੋਅ 'ਚ ਕੁਝ ਨਵਾਂ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਪਰ ਇਸ ਵਾਰ ਇਹ ਸਭ ਕੋਸ਼ਿਸ਼ਾਂ ਪੁੱਠੀਆਂ ਪੈਂਦੀਆਂ ਨਜ਼ਰ ਆ ਰਹੀਆਂ ਹਨ। ਜਿਸਦਾ ਨਤੀਜਾ ਹਿਨਾ ਖਾਨ ਨੂੰ ਝਲਣਾ ਪਿਆ। ਦਰਅਸਲ ਇੰਝ ਕਿ 'ਬਿੱਗ ਬਾਸ ਸੀਜ਼ਨ 11' ਦਾ ਸੈਮੀ ਫਾਈਨਲ ਵੀਕ ਚੱਲ ਰਿਹਾ ਹੈ। ਜਿਸ ਵਿਚ ਘਰ ਵਿਚ ਬਚੇ ਪ੍ਰਤੀਭਾਗੀਆਂ ਦੇ ਐਵਿਕਸ਼ਨ ਲਈ ਸਿਰਫ ਵੋਟਿੰਗ ਜ਼ਰੀਆ ਨਹੀਂ ਹੈ। ਇਸ ਹਫਤੇ ਦਰਸ਼ਕਾਂ ਨੂੰ ਜੱਜ ਬਣ ਕੇ ਲਾਈਵ ਵੋਟਿੰਗ ਕਰਨੀ ਸੀ ਤੇ ਸਾਰੇ ਪ੍ਰਤੀਯੋਗੀਆਂ ਨੂੰ ਇਕ ਮਾਲ 'ਚ ਜਾ ਕੇ ਵੋਟਿੰਗ ਲਈ ਅਪੀਲ ਕਰਨੀ ਸੀ ਪਰ ਜਿਵੇਂ ਹੀ ਇਹ ਲੋਕ ਮਾਲ 'ਚ ਪੁੱਜੇ ਤਾਂ ਉੱਥੇ ਮੌਜੂਦ ਭੀੜ ਬੇਕਾਬੂ ਹੋ ਗਈ। 

https://www.instagram.com/p/BdjVOCLlXf4/?taken-by=bollywoodlife1461  

https://www.instagram.com/p/BdiNWtHlKzD/?taken-by=bollywoodlife1461