ਜ਼ੀਨਤ ਅਮਾਨ ਨੂੰ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਨਾਲ ਨਿਵਾਜਿਆ

ਮਨੋਰੰਜਨ, ਪਾਲੀਵੁੱਡ

 ਵਾਸ਼ਿੰਗਟਨ, 13 ਸਤੰਬਰ: ਮਾਡਲ ਤੇ ਅਦਾਕਾਰਾ ਜ਼ੀਨਤ ਅਮਾਨ ਨੂੰ ਸਿਨੇਮਾ ਦੇ ਖੇਤਰ 'ਚ ਉੁਨ੍ਹਾਂ ਦੇ ਸ਼ਲਾਘਾਯੋਗ ਯੋਗਦਾਨ ਲਈ ਡੀ.ਸੀ. ਦੱਖਣ-ਏਸ਼ੀਆ ਫ਼ਿਲਮ ਮਹਾਂ-ਉਤਸਵ (ਡੀ.ਸੀ.ਐਸ. ਏ.ਐਫ਼.ਐਫ਼) 'ਚ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਨਾਲ ਨਿਵਾਜਿਆ ਗਿਆ। ਭਾਰਤੀ ਮੂਲ ਦੇ ਅਮਰੀਕੀ ਇਸਲਾਮਿਸਟ ਫ਼ਰੀਕ ਇਸਲਾਮ ਨੇ 65 ਸਾਲਾ ਇਸ ਅਦਾਕਾਰਾ ਨੂੰ ਸਨਮਾਨਤ ਕੀਤਾ।

 ਛੇਵੇਂ ਸਾਲਾਨਾ ਫ਼ਿਲਮ-ਉਤਸਵ ਦੇ ਆਖ਼ਰੀ ਦਿਨ ਅੱਠ ਸਤੰਬਰ ਨੂੰ ਪੁਰਸਕਾਰ ਪ੍ਰਾਪਤ ਕਰਦਿਆਂ ਜ਼ੀਨਤ ਨੇ ਕਿਹਾ ਕਿ ਇਹ ਸ਼ਾਮ ਬੇਹੱਦ ਯਾਦਗਾਰ ਰਹੇਗੀ। ਇਸਲਾਮ ਨੇ ਸੱਭ ਉਮਰ ਦੀਆਂ ਔਰਤਾਂ ਨੂੰ ਸਿਲਵਰ ਸਕ੍ਰੀਨ ਰਾਹੀਂ ਪ੍ਰੇਰਿਤ ਕਰਨ ਲਈ ਜ਼ੀਨਤ ਦੀ ਸ਼ਲਾਘਾ ਕੀਤੀ। (ਭਾਸ਼ਾ)