ਕੋਹਰੇ ਦੇ ਮੌਸਮ 'ਚ ਉਡਾਣਾਂ ਭਰਨ ਵਾਲੇ ਵਿਸ਼ੇਸ਼ ਪਾਇਲਟ ਸਿਖਲਾਈ ਲਈ ਭੇਜਣ 'ਤੇ ਉਠੇ ਸਵਾਲ

ਘੱਟ ਦ੍ਰਿਸ਼ਟੀ 'ਚ ਜਹਾਜ਼ ਚਲਾ ਸਕਣ ਵਾਲੇ ਪਾਇਲਟਾਂ ਦੀ ਕਮੀ

ਘੱਟ ਦ੍ਰਿਸ਼ਟੀ 'ਚ ਜਹਾਜ਼ ਚਲਾ ਸਕਣ ਵਾਲੇ ਪਾਇਲਟਾਂ ਦੀ ਕਮੀ
ਮੁੰਬਈ, 21 ਦਸੰਬਰ: ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਦੇ ਇਕ ਫ਼ੈਸਲੇ 'ਤੇ ਸਵਾਲ ਉਠਣ ਸ਼ੁਰੂ ਹੋ ਗਏ ਹਨ। ਏਅਰ ਇੰਡੀਆ ਨੇ ਅਪਣੇ ਪਾਇਲਟਾਂ ਦੇ ਇਕ ਬੈਚ ਨੂੰ ਇਸ ਕੋਹਰੇ ਵਾਲੇ ਮੌਸਮ 'ਚ ਬੋਇੰਗ ਕਮਾਂਡ ਟ੍ਰੇਨਿੰਗ ਲਈ ਭੇਜ ਦਿਤਾ ਹੈ। ਇਨ੍ਹਾਂ ਪਾਇਲਟ ਨੂੰ ਘੱਟ-ਦ੍ਰਿਸ਼ਟੀ ਉਡਾਣਾਂ ਲਈ ਸਿਖ਼ਲਾਈ ਦਿਤੀ ਗਈ ਹੈ।ਏਅਰ ਇੰਡੀਆ ਦੇ ਇਸ ਫ਼ੈਸਲੇ ਨਾਲ ਘੱਟ-ਦ੍ਰਿਸ਼ਟੀ ਆਵਾਜਾਈ ਲਈ ਸਿਖਿਅਤ 

ਪਾਇਲਟਾਂ ਦੀ ਕਮੀ ਹੋ ਗਈ ਹੈ। ਇਨ੍ਹਾਂ ਪਾਇਲਟਾਂ ਨੂੰ ਸਰਦੀ ਦੇ ਮੌਸਮ 'ਚ ਉਡਾਣਾਂ ਲਈ ਤਾਇਨਾਤ ਕੀਤਾ ਜਾਣਾ ਜ਼ਰੂਰੀ ਹੈ। ਜਹਾਜ਼ ਕੰਪਨੀ ਦੇ ਇਕ ਸੂਤਰ ਨੇ ਕਿਹਾ ਕਿ ਇਹ ਪਾਇਲਟ ਸਰਦੀਆਂ 'ਚ ਜਹਾਜ਼ਾਂ ਦੀਆਂ ਉਡਾਣਾਂ ਲਈ ਮਹੱਤਵਪੂਰਨ ਹਨ, ਜਿਸ ਕਾਰਨ ਇਨ੍ਹਾਂ ਨੂੰ ਅਜਿਹੇ ਸਮੇਂ ਸਿਖਲਾਈ 'ਤੇ ਭੇਜਣ 'ਤੇ ਸਵਾਲ ਖੜ੍ਹੇ ਹੋ ਗਏ ਹਨ। ਇਕ ਅਧਿਕਾਰਕ ਸੂਤਰ ਨੇ ਕਿਹਾ ਕਿ ਏਅਰ ਇੰਡੀਆ ਇਨ੍ਹਾਂ ਪਾਇਲਟਾਂ ਨੂੰ ਭੇਜਣ ਲਈ ਇਛੁਕ ਨਹੀਂ ਸੀ ਪਰ ਜਦੋਂ ਇਕ ਕੇਂਦਰੀ ਮੰਤਰੀ ਵਲੋਂ ਦਬਾਅ ਬਣਾਇਆ ਗਿਆ ਤਾਂ ਜਹਾਜ਼ ਕੰਪਨੀ ਨੂੰ ਤਿਆਰ ਹੋਣਾ ਪਿਆ।  (ਪੀਟੀਆਈ)