ਨਵੀਂ ਦਿੱਲੀ, 27 ਅਕਤੂਬਰ: ਸੁਪਰੀਮ ਕੋਰਟ ਨੂੰ ਅੱਜ ਦਸਿਆ ਗਿਆ ਕਿ ਪੰਜਾਬ ਅਤੇ ਹਰਿਆਣਾ 'ਚ ਫ਼ਸਲ ਦੀ ਬਚੀ ਪਰਾਲੀ ਨੂੰ ਸਾੜਿਆ ਜਾਣਾ ਦਿੱਲੀ ਅਤੇ ਨੇੜਲੇ ਇਲਾਕਿਆਂ 'ਚ ਪ੍ਰਦੂਸ਼ਣ ਲਈ ਗੰਭੀਰ ਸਮੱਸਿਆ ਹੈ ਪਰ ਇਸ ਲਈ ਕਿਸਾਨਾਂ ਵਿਰੁਧ ਕਾਰਵਾਈ ਕਰਨਾ ਇਸ ਸਮੱਸਿਆ ਦਾ ਕੋਈ ਹੱਲ ਨਹੀਂ |ਜਸਟਿਸ ਮਦਨ ਬੀ. ਲੋਕੁਰ ਅਤੇ ਜਸਟਿਸ ਦੀਪਕ ਗੁਪਤਾ ਦੀ ਬੈਂਚ ਸਾਹਮਣੇ ਹਵਾ ਪ੍ਰਦੂਸ਼ਣ ਦੇ ਮਾਮਲੇ 'ਚ ਅਦਾਲਤ ਦੀ ਨਿਆਂ ਮਿੱਤਰ ਵਜੋਂ ਮਦਦ ਕਰ ਰਹੇ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਕਿਹਾ ਕਿ ਕਿਸਾਨਾਂ ਨੂੰ ਵਾਜਬ ਸਮੱਸਿਆ ਹੈ ਅਤੇ ਉਨ੍ਹਾਂ ਦੀ ਪ੍ਰੇਸ਼ਾਨੀ ਨੂੰ ਵੀ ਸਮਝਿਆ ਜਾਣਾ ਚਾਹੀਦਾ ਹੈ |
ਸਾਲਵੇ ਨੇ ਕਿਹਾ ਕਿ ਪੰਜਾਬ 'ਚ ਪਰਾਲੀ ਸਾੜਿਆ ਜਾਣਾ ਬਹੁਤ ਵੱਡੀ ਸਮੱਸਿਆ ਹੈ | ਹਰਿਆਣਾ 'ਚ ਵੀ ਕਿਸਾਨ ਪਰਾਲੀ ਸਾੜਦੇ ਹਨ | ਸਾਨੂੰ ਇਸ ਸਮੱਸਿਆ ਦਾ ਹੱਲ ਲੱਭਣਾ ਹੋਵੇਗਾ | ਇਹ ਦਿੱਲੀ ਅਤੇ ਨੇੜਲੇ ਇਲਾਕਿਆਂ ਨੂੰ ਪ੍ਰਦੂਸ਼ਿਤ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਪਰਾਲੀ ਨੂੰ ਹਟਾਉਣ ਲਈ ਰੇਲਗੱਡੀਆਂ ਅਤੇ ਟਰੱਕ ਮੁਹਈਆ ਕਰਵਾਉਣੇ ਚਾਹੀਦੇ ਹਨ ਤਾਕਿ ਕਿਸਾਨ ਇਸ ਨੂੰ ਨਾ ਸਾੜਨ | ਸਾਲਵੇ ਨੇ ਕਿਹਾ, ''ਕਿਸਾਨਾਂ ਦੀ ਪ੍ਰੇਸ਼ਾਨੀ ਵੀ ਸਮਝਣੀ ਚਾਹੀਦੀ ਹੈ | ਉਨ੍ਹਾਂ ਨੂੰ ਜੇਲ 'ਚ ਨਹੀਂ ਡੱਕਿਆ ਜਾ ਸਕਦਾ | ਉਨ੍ਹਾਂ ਦੀ ਵਾਜਬ ਸਮੱਸਿਆ ਹੈ ਪਰ ਇਸ ਨਾਲ ਸ਼ਹਿਰ ਦੀ ਹਵਾ ਪ੍ਰਦੂਸ਼ਿਤ ਹੋ ਰਹੀ