ਪ੍ਰਦੂਸ਼ਣ ਦੇ ਮਸਲੇ 'ਤੇ ਕੇਜਰੀਵਾਲ ਤੇ ਖੱਟਰ ਦੀ ਡੇਢ ਘੰਟਾ ਬੈਠਕ

ਚੰਡੀਗੜ੍ਹ, 15 ਨਵੰਬਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹਵਾ ਪ੍ਰਦੂਸ਼ਣ ਦੇ ਮਸਲੇ 'ਤੇ ਅੱਜ ਕਰੀਬ ਡੇਢ ਘੰਟਾ ਵਿਚਾਰਾਂ ਕੀਤੀਆਂ।  ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਨੂੰ ਰੋਕਣ ਲਈ ਸਾਂਝੇ ਯਤਨ ਕੀਤੇ ਜਾਣਗੇ ਅਤੇ ਯਕੀਨੀ ਬਣਾਇਆ ਜਾਵੇਗਾ ਕਿ ਅਗਲੇ ਸਾਲ ਦੇ ਸਿਆਲ ਵਿਚ ਦਿੱਲੀ ਵਿਚ ਧੁੰਦ ਦੀ ਚਾਦਰ ਨਾ ਪਸਰੇ। ਕੇਜਰੀਵਾਲ ਖੱਟਰ ਨਾਲ ਮੁਲਾਕਾਤ ਕਰਨ ਲਈ ਚੰਡੀਗੜ੍ਹ ਆਏ ਅਤੇ ਖੱਟਰ ਦੇ ਘਰੇ ਕਰੀਬ ਡੇਢ ਘੰਟੇ ਤਕ ਬੈਠਕ ਕੀਤੀ। ਦੋਹਾਂ ਆਗੂਆਂ ਦੀ ਗੱਲਬਾਤ ਦਾ ਮੁੱਖ ਬਿੰਦੂ ਪਰਾਲੀ ਦਾ ਸਾੜਿਆ ਜਾਣਾ ਰਿਹਾ। ਪੰਜਾਬ ਅਤੇ ਹਰਿਆਣਾ ਵਿਚ ਪਰਾਲੀ ਸਾੜੇ ਜਾਣ ਨੂੰ ਧੁੰਦ ਦਾ ਅਹਿਮ ਕਾਰਨ ਮੰਨਿਆ ਜਾ ਰਿਹਾ ਹੈ।