ਸ਼ਹਿਰਾਂ 'ਚ ਕੂੜੇ-ਕਰਕਟ ਨੂੰ ਅੱਗ ਲਾਉਣ ਸਬੰਧੀ ਚੈਕਿੰਗ

ਵਾਤਾਵਰਨ

ਪਟਿਆਲਾ , 10 ਨਵੰਬਰ (ਸਸਸ): ਪੰਜਾਬ ਵਿਚ ਧੂੰਏ ਅਤੇ ਧੂੰਦ ਕਾਰਨ ਪੈਦਾ ਹੋਇਆ ਪ੍ਰਦੂਸ਼ਣ ਇਕ ਵੱਡੀ ਸਮੱਸਿਆ ਬਣਿਆ ਹੋਇਆ ਹੈ। ਸ਼ਹਿਰਾਂ ਵਿਚ ਕੂੜੇ-ਕਰਕਟ ਨੂੰ ਕਈ ਥਾਂਵਾ ਤੇ ਇਕੱਠਾ ਕਰਕੇ ਅੱਗ ਲਗਾ ਕੇ ਇਸ ਸਮੱਸਿਆਂ ਵਿਚ ਹੋਰ ਵਾਧਾ ਕਰਨ ਦੀਆਂ ਗਾਹੇ-ਗਵਾਹੇ ਰਿਪੋਰਟਾਂ ਆਉਦੀਆਂ ਰਹਿੰਦੀਆ ਹਨ। ਭਾਵੇ ਕਿ ਮਿਉਸਪਲ ਕਮੇਟੀਆਂ ਵੱਲੋ ਸ਼ਹਿਰਾ ਦੇ ਕੂੜੇ-ਕਰਕਟ ਅਤੇ ਸੁੱਕੇ ਪੱਤਿਆ ਨੂੰ ਅੱਗ ਲਗਾਉਣ ਤੇ ਪੂਰੀ ਰੋਕ ਲਗਾਈ ਹੋਈ ਹੈ, ਪਰ ਫਿਰ ਵੀ ਕੁਝ ਥਾਂਵਾ ਤੇ ਮਿਉਸਪਲ ਕਮੇਟੀ ਦੇ ਮੁਲਾਜ਼ਮਾਂ ਅਤੇ ਕਈ ਹੋਰ ਲੋਕਾਂ ਵੱਲੋ ਕੁੜੇ-ਕਰਕਟ ਨੂੰ ਸਵੇਰੇ-ਸਵੇਰੇ ਅੱਗ ਲਗਾਉਣ ਦੀਆਂ ਘਟਨਾਵਾਂ ਸਾਹਮਣੇ ਆਉਦੀਆਂ ਰਹਿੰਦੀਆ ਹਨ। ਇਸ ਸਬੰਧੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ 100 ਟੀਮਾਂ ਦਾ ਗਠਨ ਕਰ ਕੇ ਸਾਰੇ ਪੰਜਾਬ ਵਿਚ ਸਵੇਰੇ 6 ਵਜੇ ਤੋ ਸਵੇਰੇ 8 ਵਜੇ ਤਕ ਚੈਕਿੰਗਾਂ ਕਰਵਾਈਆ ਗਈਆ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਮਨਾਹੀ ਦੇ ਬਾਵਜੂਦ ਵੀ ਕਿਹੜੇ-ਕਿਹੜੇ ਸ਼ਹਿਰਾਂ ਵਿਚ ਕੁੜਾ-ਕਰਕਟ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਾਪਰ ਰਹੀਆ ਹਨ। ਇਨ੍ਹਾਂ ਟੀਮਾਂ ਵਲੋਂ ਪਾਇਆ ਗਿਆ ਕਿ ਭਾਵੇ ਬਹੁਤੀ ਥਾਂਈ ਕੁੜਾ-ਕਰਕਟ ਨੂੰ ਸਵਰੇ-ਸਵੇਰੇ 

ਸਾਫ਼ ਕਰ ਕੇ ਬਿਨ੍ਹਾਂ ਅੱਗ ਲਗਾਏ ਤੋ ਸਮੇਟਿਆ ਜਾ ਰਿਹਾ ਸੀ, ਪਰ ਕਈ ਥਾਂਵਾ ਤੇ ਮਿਉਸਪਲ ਕਮੇਟੀ ਮੁਲਾਜਮਾ ਵਲੋਂ ਅਤੇ ਸਫ਼ਾਈ ਕਰਨ ਵਾਲੇ ਪ੍ਰਾਈਵੇਟ ਕ੍ਰਮਚਾਰੀਆਂ ਵੱਲੋ ਕੁੜੇ-ਕਰਕਟ ਨੂੰ ਅੱਗ ਲਗਾਈ ਜਾ ਰਹੀ ਸੀ। ਬੋਰਡ ਦੀਆਂ ਟੀਮਾਂ ਵਲੋਂ ਪਾਇਆ ਗਿਆ ਕਿ ਫ਼ਰੀਦਕੋਟ ਵਿਖੇ 2 ਥਾਂਵਾ, ਕੋਟਕਪੂਰਾ ਵਿਖੇ 2 ਥਾਂਵਾ, ਅੰਮ੍ਰਿਤਸਰ ਵਿਖੇ 5 ਥਾਂਵਾ, ਗੁਰਦਾਸਪੁਰ ਵਿਖੇ 2 ਥਾਂਵਾ, ਮੁਕੇਰੀਆਂ ਵਿਖੇ 2 ਥਾਂਵਾ, ਹੁਸ਼ਿਆਰਪੁਰ ਵਿਖੇ 3 ਥਾਂਵਾ, ਬਸੀ ਪਠਾਣਾ ਵਿਖੇ 2 ਥਾਂਵਾ, ਪਟਿਆਲਾ ਵਿਖੇ 3 ਥਾਂਵਾ, ਮੁਹਾਲੀ, ਜੀਰਕਪੁਰ ਅਤੇ ਮੋਰਿੰਡਾ ਵਿਖੇ ਇਕ-ਇਕ ਥਾਂ ਤੇ ਕੁੜੇ-ਕਰਕਟ ਨੂੰ ਅੱਗ ਲਗਾਈ ਜਾ ਰਹੀ ਸੀ।
ਇਸ ਸਬੰਧੀ ਸਬੰਧਤ ਮਿਉਸਪਲ ਕਮੇਟੀਆਂ ਨੂੰ ਜਾਣਕਾਰੀ ਦਿਤੀ ਗਈ ਅਤੇ ਕਿਹਾ ਗਿਆ ਕਿ ਉਹ ਅੱਗੇ ਤੋ ਯਕੀਨੀ ਬਣਾਉਣ ਕਿ ਸ਼ਹਿਰਾਂ ਅਤੇ ਕਸਬਿਆ ਵਿਚ ਕਿਸੇ ਵੀ ਥਾਂ ਤੇ ਸ਼ਹਿਰੀ ਕੁੜਾ-ਕਰਕਟ ਨੂੰ ਅੱਗ ਨਾ ਲਗਾਈ ਜਾਵੇ ਕਿÀੁਂਕਿ ਅਜਿਹਾ ਕਰਦਿਆਂ ਹਵਾ ਵਿਚ ਜ਼ਹਰਿਲੀਆ ਗੈਸਾਂ ਰਲੀਜ ਹੋ ਜਾਦੀਆਂ ਹਨ, ਜਿਸ ਦਾ ਮਾੜਾ ਪ੍ਰਭਾਵ ਲੋਕਾਂ ਦੀ ਸਿਹਤ ਤੇ ਪੈਦਾ ਹੈ । ਕਾਹਨ ਸਿੰਘ ਪੰਨੂੰ, ਚੇਅਰਮੈਨ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਇਸ ਬਾਰੇ ਦੱਸਿਆ ਕਿ ਉਨ੍ਹਾਂ ਵੱਲੋ ਸਮੂਹ ਮਿਉਸਪਲ ਸੰਸਥਾਵਾ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਉਹ ਆਪਣੇ ਸੈਨਟਰੀ ਇੰਨਸਪੈਕਟਰਾਂ ਅਤੇ ਬਾਕੀ ਸਫ਼ਾਈ ਕ੍ਰਮਚਾਰੀਆ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਕੁੜਾ-ਕਰਕਟ ਨੂੰ ਜਲਾਉਣ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਜੇਕਰ, ਫਿਰ ਵੀ, ਕੋਈ ਮੁਲਾਜ਼ਮ ਇਸ ਸਬੰਧੀ ਹਦਾਇਤਾਂ ਦੀ ਉਲੰਘਣਾ ਕਰਦੇ ਹਨ ਤਾਂ ਉਨ੍ਹਾਂ ਵਿਰੁੱਧ ਅਨੁਸਾਸਨੀ ਕਾਰਵਾਈ ਅਮਲ ਵਿਚ ਲਿਆਉਦੀ ਜਾਵੇ। ੰਨੂੰ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀਆਂ ਟੀਮਾਂ ਲਗਾਤਾਰ ਸਵੇਰੇ-ਸਵੇਰੇ ਸ਼ਹਿਰਾਂ ਵਿਚ ਕੁੜੇ-ਕਰਕਟ ਨੂੰ ਅੱਗ ਲਾਉਣ ਦੇ ਰੁਝਾਨ ਨੂੰ ਠੱਲ ਪਾਉਣ ਲਈ ਚੈਕਿੰਗ ਕਰਦੀਆ ਰਹਿਣਗੀਆ ।