ਉੱਤਰ ਭਾਰਤ ਵਿਚ ਕੋਹਰੇ ਕਾਰਨ 17 ਰੇਲਗੱਡੀਆਂ ਰੱਦ, 26 ਦੀ ਆਵਾਜਾਈ ਪਛੜੀ

ਵਾਤਾਵਰਨ

ਨਵੀਂ ਦਿੱਲੀ, 25 ਦਸੰਬਰ : ਉੱਤਰ ਭਾਰਤ ਵਿਚ ਅੱਜ ਛਾਏ ਸੰਘਣੇ ਕੋਹਰੇ ਕਾਰਨ ਘੱਟੋ ਘੱਟ 17 ਰੇਲਗੱਡੀਆਂ ਨੂੰ ਰੱਦ ਕਰ ਦਿਤਾ ਗਿਆ ਜਦਕਿ ਕਈ ਹੋਰ ਰੇਲਗੱਡੀਆਂ ਦੀ ਆਵਾਜਾਈ ਵਿਚ ਦੇਰ ਹੋਈ। ਉੱਤਰ ਰੇਲਵੇ ਦੇ ਬੁਲਾਰੇ ਨੇ ਦਸਿਆ ਕਿ ਰਸਤਾ ਸਾਫ਼ ਨਾ ਦਿਸਣ ਕਾਰਨ ਸਵੇਰੇ ਛੇ ਵਜੇ 17 ਰੇਲਗੱਡੀਆਂ ਨੂੰ ਰੱਦ ਕਰ ਦਿਤਾ ਗਿਆ ਜਦਕਿ 26 ਗੱਡੀਆਂ ਦੀ ਆਵਾਜਾਈ

 ਵਿਚ ਦੇਰ ਹੋਈ ਅਤੇ ਛੇ ਦੇ ਸਮੇਂ ਵਿਚ ਫੇਰਬਦਲ ਕੀਤਾ ਗਿਆ। ਪਿਛਲੇ ਹਫ਼ਤੇ, ਉੱਤਰ ਭਾਰਤ ਦੇ ਕਈ ਹਿਸਿਆਂ ਵਿਚ ਸੰਘਣਾ ਕੋਹਰਾ ਛਾਇਆ ਰਿਹਾ। ਦਿੱਲੀ, ਪੰਜਾਬ, ਯੂਪੀ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਘੱਟੋ ਘੱਟ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ।