Fact Check: ਵਾਇਰਲ ਤਸਵੀਰਾਂ ਦਾ ਦਿੱਲੀ ਹਿੰਸਾ ਨਾਲ ਕੋਈ ਸਬੰਧ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰਾਂ ਦਾ ਹਾਲੀਆ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।

Viral images have nothing to do with Delhi violence

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਦਾ ਕੋਲਾਜ ਵਾਇਰਲ ਹੋ ਰਿਹਾ ਹੈ। ਤਸਵੀਰਾਂ ਵਿਚ ਅੱਗ ‘ਚ ਸੜ ਰਹੀਆਂ ਗੱਡੀਆਂ ਦਿਖਾਈ ਦੇ ਰਹੀਆਂ ਹਨ। ਇਸ ਤੋਂ ਇਲਾਵਾ ਸੜਕਾਂ 'ਤੇ ਹਿੰਸਕ ਪ੍ਰਦਰਸ਼ਨ ਦੇਖਿਆ ਜਾ ਸਕਦਾ ਹੈ।

ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰਾਂ ਦਾ ਹਾਲੀਆ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਇਹ ਤਸਵੀਰਾਂ ਫਰਵਰੀ 2019 ਵਿਚ ਹੋਏ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਲੋਕਾਂ ਵੱਲੋਂ ਕੀਤੇ ਗਏ ਹਿੰਸਕ ਪ੍ਰਦਰਸ਼ਨ ਦੀਆਂ ਹਨ।

 

ਵਾਇਰਲ ਦਾਅਵਾ

ਫੇਸਬੁੱਕ ਪੇਜ "Dz pranks" ਨੇ 27 ਜਨਵਰੀ ਨੂੰ ਹਿੰਸਕ ਪ੍ਰਦਰਸ਼ਨ ਦੀਆਂ ਕੁਝ ਤਸਵੀਰਾਂ ਦੇ ਕੋਲਾਜ ਨੂੰ ਅਪਲੋਡ ਕਰਦੇ ਹੋਏ ਲਿਖਿਆ, "Latest images from Delhi.."

ਫੇਸਬੁੱਕ ਪੋਸਟ ਦਾ ਲਿੰਕ

ਪੜਤਾਲ

ਵਾਇਰਲ ਤਸਵੀਰਾਂ ਦੀ ਪੜਤਾਲ ਕਰਦੇ ਹੋਏ ਅਸੀਂ ਤਸਵੀਰਾਂ ਨੂੰ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਰਚ ਦੇ ਨਤੀਜਿਆਂ ਵਿਚ ਸਾਨੂੰ ਇਹ ਤਸਵੀਰਾਂ News 18 ਦੀ ਇਕ ਫੋਟੋ ਗੈਲਰੀ ਵਿਚ ਮਿਲੀਆਂ। ਗੈਲਰੀ ਵਿਚ ਫੋਟੋਆਂ ਨਾਲ ਦਿੱਤੇ ਗਏ ਕੈਪਸ਼ਨ ਮੁਤਾਬਕ ਇਹ ਤਸਵੀਰਾਂ 14 ਫਰਵਰੀ 2019 ਨੂੰ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਖਿਲਾਫ ਹੋਏ ਪ੍ਰਦਰਸ਼ਨ ਦੀਆਂ ਹਨ।

https://www.news18.com/photogallery/india/pulwama-attack-aftermath-curfew-continues-in-jammu-for-the-4th-consecutive-day-2037817-31.html

ਸਾਨੂੰ ਇੱਕ ਤਸਵੀਰ AP ਇੰਡੀਆ ਦੀ ਵੈੱਬਸਾਈਟ 'ਤੇ ਵੀ ਪ੍ਰਕਾਸ਼ਿਤ ਮਿਲੀ। ਇਹ ਖਬਰ 16 ਫਰਵਰੀ ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸ ਖਬਰ ਦੀ ਹੈਡਲਾਇਨ ਦਿੱਤੀ ਗਈ, "India warns of 'crushing response' to Kashmir suicide attack"

https://apnews.com/article/a7ede33c10d84d1f9a09b4ad1015db87

ਇਸ ਖ਼ਬਰ ਅਨੁਸਾਰ ਵੀ ਤਸਵੀਰ ਪੁਲਵਾਮਾ ਹਮਲੇ ਤੋਂ ਬਾਅਦ ਲੋਕਾਂ ਵੱਲੋਂ ਕੀਤੇ ਪ੍ਰਦਰਸ਼ਨ ਦੀਆਂ ਹੀ ਹਨ।

ਨਤੀਜਾ: ਸਾਡੀ ਪੜਤਾਲ ਵਿਚ ਸਾਫ ਹੋਇਆ ਕਿ ਵਾਇਰਲ ਤਸਵੀਰਾਂ ਦਾ ਹਾਲੀਆ ਚਲ ਰਹੇ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਇਹ ਤਸਵੀਰਾਂ ਫਰਵਰੀ 2019 ਵਿਚ ਹੋਏ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਲੋਕਾਂ ਵੱਲੋਂ ਕੀਤੇ ਗਏ ਹਿੰਸਕ ਪ੍ਰਦਰਸ਼ਨ ਦੀਆਂ ਹਨ।

Claim: ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਸਬੰਧੀ ਤਸਵੀਰਾਂ ਵਾਇਰਲ

Claim By: Dz pranks

Fact Check:  ਫਰਜ਼ੀ