ਤੱਥ ਜਾਂਚ: ਪਾਕਿਸਤਾਨ ਦੇ ਫੈਸਲਾਬਾਦ ਵਿਚ ਬਣੇ ਕੇਤਲੀ ਵਾਲੇ ਚੌਕ ਦੀ ਐਡੀਟਡ ਤਸਵੀਰ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡਿਟਡ ਪਾਇਆ ਹੈ। ਕੇਤਲੀ ਦੀ ਮੂਰਤੀ ਵਾਲਾ ਇਹ ਚੌਕ ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ ਵਿਚ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਪੀਐੱਮ ਮੋਦੀ ਦੀ ਮੂਰਤੀ ਦੇਖੀ ਜਾ ਸਕਦੀ ਹੈ ਤੇ ਮੂਰਤੀ ਉੱਪਰ ਇਕ ਵੱਡੀ ਕੇਤਲੀ ਲੱਗੀ ਹੋਈ ਹੈ ਜਿਸ ਵਿਚੋਂ ਪਾਣੀ ਡਿੱਗਦਾ ਦਿਖਾਈ ਦੇ ਰਿਹਾ ਹੈ। ਤਸਵੀਰ ਵਿਚ ਇਕ ਬੋਰਡ ਵੀ ਦਿਖਾਈ ਦੇ ਰਿਹਾ ਹੈ ਜਿਸ ਉੱਪਰ ਨਰੇਂਦਰ ਮੋਦੀ ਚੌਕ, ਦਰਭੰਗਾ ਲਿਖਿਆ ਦਿਖਾਈ ਦੇ ਰਿਹਾ ਹੈ। ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਚੌਂਕ ਬਿਹਾਰ ਦੇ ਦਰਭੰਗਾ ਦੇ ਇਕ ਜ਼ਿਲ੍ਹੇ ਵਿਚ ਬਣਾਇਆ ਗਿਆ ਹੈ ਜਿਸ ਨੂੰ ਪੀਐੱਮ ਮੋਦੀ ਦਾ ਨਾਮ ਦਿੱਤਾ ਗਿਆ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡਿਟਡ ਪਾਇਆ ਹੈ। ਕੇਤਲੀ ਦੀ ਮੂਰਤੀ ਵਾਲਾ ਇਹ ਚੌਕ ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ ਵਿਚ ਹੈ। ਪੀਐੱਮ ਮੋਦੀ ਦੀ ਮੂਰਤੀ ਇਸ ਵਿਚ ਐਡਿਟ ਕਰ ਕੇ ਲਗਾਈ ਗਈ ਹੈ।
ਵਾਇਰਲ ਦਾਅਵਾ
ਫੇਸਬੁੱਕ ਯੂਜ਼ਰ Devendra Kumar ਨੇ 26 ਫਰਵਰੀ ਨੂੰ ਵਾਇਰਲ ਤਸਵੀਰ ਸੇਅਰ ਕੀਤੀ ਅਤੇ ਕੈਪਸ਼ਨ ਲਿਖਿਆ, 'निंदनीय ये हो क्या रहा है, जीते जी किसी के नाम के चौक-चौराहे,स्टेडियम-अस्पताल की परंपरा हमारे देश में नही रही !!!''
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਪੜਤਾਲ
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਤਸਵੀਰ ਨੂੰ Yandex ਟੂਲ ਵਿਚ ਅਪਲੋਡ ਕਰ ਰਿਵਰਸ ਇਮੇਜ ਸਰਚ ਕੀਤਾ। ਸਰਚ ਦੌਰਾਨ ਸਾਨੂੰ urdupoint.com ਦੀ ਇਕ ਰਿਪੋਰਟ ਮਿਲੀ। ਇਹ ਰਿਪੋਰਟ 25 ਸਤੰਬਰ 2018 ਨੂੰ ਅਪਲੋਡ ਕੀਤੀ ਗਈ ਸੀ। ਇਸ ਰਿਪੋਰਟ ਵਿਚ ਵੀ ਅਸਲ ਤਸਵੀਰ ਪ੍ਰਕਾਸ਼ਿਤ ਕੀਤੀ ਗਈ ਸੀ। ਤਸਵੀਰ ਹੇਠਾਂ ਕੈਪਸ਼ਨ ਲਿਖਿਆ ਗਿਆ ਸੀ, ''FAISALABAD: A beautiful view of kettle and cup installed in Station Chowk for beautification of the city'' ਕੈਪਸ਼ਨ ਅਨੁਸਾਰ ਇਹ ਤਸਵੀਰ ਭਾਰਤ ਦੀ ਨਹੀਂ ਬਲਕਿ ਪਾਕਿਸਤਾਨ ਦੇ ਫੈਸਲਾਬਾਦ ਦੀ ਹੈ।
ਰਿਪੋਰਟ ਵਿਚ ਦਿੱਤੀ ਗਈ ਤਸਵੀਰ ਹੂਬਹੂ ਵਾਇਰਲ ਤਸਵੀਰ ਨਾਲ ਮੇਲ ਖਾਂਦੀ ਹੈ ਪਰ ਅਸਲ ਤਸਵੀਰ ਵਿਚ ਪੀਐੱਮ ਮੋਦੀ ਦੀ ਮੂਰਤੀ ਅਤੇ ਸਾਈਡ 'ਤੇ ਲੱਗਾ ਨਰਿੰਦਰ ਮੋਦੀ ਚੌਂਕ ਵਾਲਾ ਬੋਰਡ ਨਹੀਂ ਸੀ। ਮਤਲਬ ਸਾਫ਼ ਹੈ ਕਿ ਵਾਇਰਲ ਤਸਵੀਰ ਵਿਚ ਪੀਐੱਮ ਮੋਦੀ ਦੀ ਮੂਰਤੀ ਅਤੇ ਬੋਰਡ ਐਡਿਟ ਕਰ ਕੇ ਲਗਾਇਆ ਗਿਆ ਹੈ।
ਵਾਇਰਲ ਤਸਵੀਰ ਅਤੇ ਅਸਲ ਤਸਵੀਰ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ।
ਅੱਗੇ ਵਧਦੇ ਹੋਏ ਅਸੀਂ ਵਾਇਰਲ ਪੋਸਟ ਵਿਚ ਦਿਖਾਈ ਗਈ ਪੀਐੱਮ ਮੋਦੀ ਦੀ ਮੂਰਤੀ ਨੂੰ ਲੈ ਕੁੱਝ ਕੀਵਰਡ ਸਰਚ ਕੀਤੇ। ਸਰਚ ਦੌਰਾਨ ਸਾਨੂੰ ਇਸ ਮੂਰਤੀ ਦੀ ਤਸਵੀਰ indiamart.com ਨਾਮ ਦੀ ਵੈੱਬਸਾਈਟ 'ਤੇ ਮਿਲੀ। ਵੈੱਬਸਾਈਟ ਅਨੁਸਾਰ ਇਸ ਮੂਰਤੀ ਨੂੰ 65 ਹਜ਼ਾਰ ਰੁਪਏ ਵਿਚ ਵੇਚਿਆ ਜਾ ਰਿਹਾ ਹੈ ਅਤੇ ਇਸ ਦਾ ਸਾਈਜ਼ 3 ਫੁੱਟ ਹੈ।
ਇਸ ਤੋਂ ਬਾਅਦ ਅਸੀਂ ਵਾਇਰਲ ਤਸਵੀਰ ਵਿਚ ਲੱਗੇ ਬੋਰਡ ਨੂੰ ਲੈ ਕੇ ਗੂਗਲ 'ਤੇ ਕੁੱਝ ਕੀਵਰਡ ਸਰਚ ਕੀਤੇ। ਸਰਚ ਦੌਰਾਨ ਸਾਨੂੰ navbharattimes ਦੀ ਰਿਪੋਰਟ ਮਿਲੀ। ਇਹ ਰਿਪੋਰਟ 18 ਮਾਰਚ 2018 ਨੂੰ ਅਪਲੋਡ ਕੀਤੀ ਗਈ ਸੀ। ਇਸ ਰਿਪੋਰਟ ਵਿਚ ਨਰਿੰਦਰ ਮੋਦੀ ਚੌਕ ਦੇ ਸਾਈਨ ਬੋਰਡ ਦਾ ਇਸਤੇਮਾਲ ਵੀ ਕੀਤਾ ਗਿਆ ਸੀ ਜੋ ਵਾਇਰਲ ਤਸਵੀਰ ਵਿਚ ਵੀ ਮੌਜੂਦ ਹੈ। ਰਿਪੋਰਟ ਅਨੁਸਾਰ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਵਿਚ ਭਾਜਪਾ ਵਰਕਰ ਕਮਲੇਸ਼ ਯੈਦਵ ਦੇ ਪਿਤਾ ਦੀ ਹੱਤਿਆ ਇਸ ਕਰ ਕੇ ਕੀਤੀ ਗਈ ਸੀ ਕਿਉਂਕਿ ਉਸ ਨੇ ਆਪਣੇ ਘਰ ਦੇ ਕੋਲ ਬਣੇ ਇਕ ਚੌਰਾਹੇ ਦਾ ਨਾਮਕਰਨ ਕਰਦੇ ਹੋਏ ਉੱਤੇ ਨਰਿੰਦਰ ਮੋਦੀ ਚੌਕ ਦਾ ਸਾਈਨ ਬੋਰਡ ਲਗਾ ਲਿਆ ਸੀ। ਇਸ ਤੋਂ ਬਾਅਦ ਉੱਪਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਟਵੀਟ ਕਰ ਕੇ ਇਸ ਖ਼ਬਰ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਹੱਤਿਆ ਨਰਿੰਦਰ ਮੋਦੀ ਚੌਕ ਵਾਲੇ ਬੋਰਡ ਕਰ ਕੇ ਨਹੀਂ ਜ਼ਮੀਨੀ ਵਿਵਾਦ ਕਰ ਕੇ ਕੀਤਾ ਗਿਆ ਸੀ।
ਇਸ ਤੋਂ ਬਾਅਦ ਅਸੀਂ ਇਹ ਸਰਚ ਕੀਤਾ ਕਿ ਕੀ ਕਿਸੇ ਵੀ ਚੌਂਕ ਦਾ ਨਾਮ ਨਰਿੰਦਰ ਮੋਦੀ ਚੌਂਕ ਰੱਖਿਆ ਗਿਆ ਹੈ ਕਿ ਨਹੀਂ। ਸਰਚ ਦੌਰਾਨ ਸਾਨੂੰ ਅਜਿਹੀ ਕੋਈ ਵੀ ਰਿਪੋਰਟ ਨਹੀਂ ਮਿਲੀ ਅਤੇ ਨਾ ਹੀ ਸਾਨੂੰ ਗੂਗਲ ਮੈਪ 'ਤੇ ਕੁੱਝ ਹਾਸਿਲ ਹੋਇਆ। ਮਤਲਬ ਅਜੇ ਤੱਕ ਅਧਿਕਾਰਕ ਤੌਰ 'ਤੇ ਕਿਸੇ ਵੀ ਚੌਕ ਦਾ ਨਾਮ ਪੀਐੱਮ ਮੋਦੀ ਚੌਕ ਨਹੀਂ ਰੱਖਿਆ ਗਿਆ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡਿਟਡ ਪਾਇਆ ਹੈ। ਕੇਤਲੀ ਦੀ ਮੂਰਤੀ ਵਾਲਾ ਇਹ ਚੌਕ ਪਾਕਿਸਤਾਨ ਦੇ ਫੈਸਲਾਬਾਦ ਵਿਚ ਬਣਿਆ ਹੋਇਆ ਹੈ ਅਤੇ ਵਾਇਰਲ ਤਲਵੀਰ ਵਿਚ ਪੀਐੱਮ ਮੋਦੀ ਦੀ ਮੂਰਤੀ ਨੂੰ ਐਡਿਟ ਕਰ ਕੇ ਲਗਾਇਆ ਗਿਆ ਹੈ।
Claim: ਬਿਹਾਰ ਦੇ ਦਰਭੰਗਾ ਦੇ ਇਕ ਜ਼ਿਲ੍ਹੇ ਵਿਚ ਪੀਐੱਮ ਮੋਦੀ ਨਾਂ ਦਾ ਇਕ ਚੌਕ ਬਣਾਿਆ ਗਿਆ ਹੈ।
Claimed By: ਫੇਸਬੁੱਕ ਯੂਜ਼ਰ Devendra Kumar
Fact Check : ਫਰਜ਼ੀ