Fact Check: ਯੂਪੀ ਪੁਲਿਸ ਨੇ ਬੇਹਰਿਹਮੀ ਨਾਲ ਕੀਤੀ ਔਰਤ ਨਾਲ ਕੁੱਟਮਾਰ? ਨਹੀਂ, ਵਾਇਰਲ ਇਹ ਵੀਡੀਓ ਪੁਰਾਣਾ ਤੇ ਝਾਰਖੰਡ ਦਾ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਯੂਪੀ ਦਾ ਵੀ ਨਹੀਂ ਹੈ। ਇਹ ਵੀਡੀਓ ਝਾਰਖੰਡ ਦਾ ਹੈ। 

Fact Check Old video of girl beaten by police officials in Jharkhand shared in the name of UP

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁਝ ਪੁਲਿਸ ਮੁਲਾਜ਼ਮਾਂ ਨੂੰ ਔਰਤ ਨਾਲ ਬੇਹਰਿਹਮੀ ਨਾਲ ਕੁੱਟਮਾਰ ਕਰਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਉੱਤਰ ਪ੍ਰਦੇਸ਼ ਦਾ ਹੈ ਜਿੱਥੇ ਯੂਪੀ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਇੱਕ ਔਰਤ ਨਾਲ ਕੁੱਟਮਾਰ ਕੀਤੀ ਗਈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਯੂਪੀ ਦਾ ਵੀ ਨਹੀਂ ਹੈ। ਇਹ ਵੀਡੀਓ ਝਾਰਖੰਡ ਦਾ ਹੈ। 

ਵਾਇਰਲ ਪੋਸਟ 

ਫੇਸਬੁੱਕ ਯੂਜ਼ਰ "Shaikh Matin" ਨੇ 23 ਮਾਰਚ ਨੂੰ ਵਾਇਰਲ ਵੀਡੀਓ ਸ਼ਹਿਰ ਕਰਦਿਆਂ ਲਿਖਿਆ, "नारी सम्मान को बुलन्द करता मुख्यमंत्री योगी आदित्यनाथ का पुलिस प्रशासन....! मौजूदा भाजपा सरकार में ऐसे प्रकरण प्रतिदिन आम हो गए हैं!"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਲਿੰਕ ਨੂੰ Invid ਟੂਲ 'ਚ ਪਾ ਕੇ ਉਸਦੇ ਕੀਫ਼੍ਰੇਮਸ ਕੱਢੇ। ਕੀਫ਼੍ਰੇਮਸ ਕੱਢਣ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਰਚ ਦੌਰਾਨ ਸਾਫ ਹੋਇਆ ਕਿ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ ਅਤੇ ਯੂਪੀ ਦਾ ਨਹੀਂ ਸਗੋਂ ਝਾਰਖੰਡ ਦਾ ਹੈ। 

ਸਾਨੂੰ ਹਿੰਦੀ ਦੇ ਨਾਮੀ ਅਖਬਾਰ ਅਮਰ ਉਜਾਲਾ ਦੀ ਇੱਕ ਖਬਰ ਵਿਚ ਇਸ ਵੀਡੀਓ ਦਾ ਸਕ੍ਰੀਨਸ਼ੋਟ ਪ੍ਰਕਾਸ਼ਿਤ ਮਿਲਿਆ। ਇਸ ਖਬਰ ਵਿਚ ਮਾਮਲੇ ਦੀ ਪੂਰੀ ਜਾਣਕਾਰੀ ਦੱਸੀ ਗਈ ਸੀ ਅਤੇ ਇਸਨੂੰ ਝਾਰਖੰਡ ਦਾ ਦੱਸਿਆ ਗਿਆ। ਇਹ ਖਬਰ ਹਾਲੀਆ ਵੀ ਨਹੀਂ ਬਲਕਿ ਜੁਲਾਈ 2020 ਵਿਚ ਪ੍ਰਕਾਸ਼ਿਤ ਕੀਤੀ ਗਈ ਸੀ। ਮਤਲਬ ਸਾਫ ਸੀ ਕਿ ਮਾਮਲਾ ਹਾਲੀਆ ਤਾਂ ਬਿਲਕੁਲ ਵੀ ਨਹੀਂ ਹੈ।

ਅਮਰ ਉਜਾਲਾ ਨੇ ਮਾਮਲੇ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ ਸੀ, "झारखंड: साहिबगंज में दलित युवती से मारपीट के आरोपी थाना प्रभारी पर आपराधिक मामला होगा दर्ज"

ਖਬਰ ਅਨੁਸਾਰ, "ਮਾਮਲਾ ਝਾਰਖੰਡ ਦੇ ਸਾਹਿਬ ਗੰਜ ਅਧੀਨ ਪੈਂਦੇ ਬਰਹੇਟ ਦਾ ਹੈ ਜਿਥੇ ਥਾਣਾ ਪ੍ਰਭਾਰੀ ਵੱਲੋਂ ਇੱਕ ਦਲਿਤ ਯੁਵਤੀ ਦੀ ਕੁੱਟਮਾਰ ਕੀਤੀ ਗਈ ਸੀ। ਖਬਰ ਅਨੁਸਾਰ ਮਾਮਲੇ ਨੂੰ ਲੈ ਕੇ ਹੁਣ ਸਰਕਾਰ ਨੇ ਕਾਰਵਾਈ ਕੀਤੀ ਹੈ ਅਤੇ ਥਾਣਾ ਪ੍ਰਭਾਰੀ ਖਿਲਾਫ ਮਾਮਲਾ ਦਰਜ ਕੀਤਾ ਹੈ।"

ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਸ ਮਾਮਲੇ ਨੂੰ ਲੈ ਕੇ News 18 ਦੀ ਵੀਡੀਓ ਰਿਪੋਰਟ ਕਲਿਕ ਕਰ ਵੇਖੀ ਜਾ ਸਕਦੀ ਹੈ।

ਦੱਸ ਦਈਏ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਵੱਲੋਂ ਟਵੀਟ ਵੀ ਕੀਤਾ ਗਿਆ ਸੀ ਜਿਸਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਯੂਪੀ ਦਾ ਵੀ ਨਹੀਂ ਹੈ। ਇਹ ਵੀਡੀਓ ਝਾਰਖੰਡ ਦਾ ਹੈ। 

Claim- UP Police thrashed a common girl
Claimed By- FB User Shaikh Matin
Fact Check- Misleading