Fact Check: ਅਬਦੁਲ ਕਲਾਮ ਦੀ ਸਾਦਗੀ ਨੂੰ ਪੇਸ਼ ਕਰਦੀ ਤਸਵੀਰ ਉਨ੍ਹਾਂ ਦੇ ਰਾਸ਼ਟਰਪਤੀ ਕਾਲ ਦੀ ਨਹੀਂ ਹੈ

ਸਪੋਕਸਮੈਨ ਸਮਾਚਾਰ ਸੇਵਾ

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਅਬਦੁਲ ਕਲਾਮ ਦੀ ਤਸਵੀਰ 2010 ਦੀ ਹੈ ਅਤੇ ਇਸ ਤਸਵੀਰ ਦਾ ਉਨ੍ਹਾਂ ਦੇ ਰਾਸ਼ਟਰਪਤੀ ਕਾਲ ਨਾਲ ਕੋਈ ਸਬੰਧ ਨਹੀਂ ਹੈ। 

Fact Check: Unrelated image of ex president abdul kalam viral with misleading claim

RSFC (Team Mohali)- ਸੋਸ਼ਲ ਮੀਡੀਆ 'ਤੇ 2 ਤਸਵੀਰਾਂ ਦਾ ਕੋਲਾਜ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਪਾਸੇ ਦੇਸ਼ ਦੇ ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਰਾਸ਼ਟਰਪਤੀ ਖਾਸ ਟ੍ਰੇਨ ਵਿਚ ਨਜ਼ਰ ਆ ਰਹੇ ਹਨ ਅਤੇ ਦੂਜੇ ਪਾਸੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਇੱਕ ਆਮ ਜਿਹੀ ਟ੍ਰੇਨ ਵਿਚ ਨਜ਼ਰ ਆ ਰਹੇ ਹਨ। ਯੂਜ਼ਰ ਅਬਦੁਲ ਕਲਾਮ ਦੀ ਸਾਦਗੀ ਦੀ ਤਾਰੀਫ ਕਰਦੇ ਹੋਏ ਕੋਲਾਜ ਨੂੰ ਵਾਇਰਲ ਕਰ ਰਹੇ ਹਨ। ਕੋਲਾਜ ਵਾਇਰਲ ਕਰਦੇ ਹੋਏ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਅਬਦੁਲ ਕਲਾਮ ਰਾਸ਼ਟਰਪਤੀ ਹੁੰਦੇ ਹੋਏ ਵੀ ਸਾਦਗੀ ਨਾਲ ਇੱਕ ਆਮ ਟ੍ਰੇਨ ਵਿਚ ਸਫ਼ਰ ਕਰਦੇ ਸਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਅਬਦੁਲ ਕਲਾਮ ਦੀ ਤਸਵੀਰ 2010 ਦੀ ਹੈ ਅਤੇ ਇਸ ਤਸਵੀਰ ਦਾ ਉਨ੍ਹਾਂ ਦੇ ਰਾਸ਼ਟਰਪਤੀ ਕਾਲ ਨਾਲ ਕੋਈ ਸਬੰਧ ਨਹੀਂ ਹੈ। ਆਪਣੇ ਰਾਸ਼ਟਰਪਤੀ ਕਾਲ ਦੌਰਾਨ ਅਬਦੁਲ ਕਲਾਮ ਨੇ ਵੀ ਰਾਸ਼ਟਰਪਤੀ ਖਾਸ ਟ੍ਰੇਨ 'ਚ ਸਫ਼ਰ ਕੀਤਾ ਸੀ।

ਵਾਇਰਲ ਪੋਸਟ

ਟਵਿੱਟਰ ਯੂਜ਼ਰ "Jasvinder Choudhary" ਨੇ ਵਾਇਰਲ ਕੋਲਾਜ ਸ਼ੇਅਰ ਕਰਦਿਆਂ ਲਿਖਿਆ, "आप राष्ट्रपति बन सकते हैं लेकिन 'कलाम' नहीं..."

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਗੂਗਲ ਰਿਵਰਸ ਇਮੇਜ ਟੂਲ ਦੀ ਸਹਾਇਤਾ ਲਈ। ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕਰਨ 'ਤੇ ਸਾਨੂੰ ਇਹ ਤਸਵੀਰ newindianexpress.com ਦੀ ਇੱਕ ਤਸਵੀਰ ਗੈਲਰੀ ਵਿਚ ਮਿਲੀ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਡਿਸਕ੍ਰਿਪਸ਼ਨ ਲਿਖਿਆ ਗਿਆ, "Former President Abdul Kalam arrives at Rourkela by train in 2010. (File Photo | PTI)"

ਮਤਲਬ ਸਾਫ ਸੀ ਕਿ ਵਾਇਰਲ ਤਸਵੀਰ ਅਬਦੁਲ ਕਲਾਮ ਦੇ ਰਾਸ਼ਟਰਪਤੀ ਕਾਲ ਦੌਰਾਨ ਦੀ ਨਹੀਂ ਹੈ।

ਅਬਦੁਲ ਕਲਾਮ ਦੇ ਨਜ਼ਦੀਕੀ ਅਤੇ ਲੇਖਕ Srijan Pal Singh Kalam ਨੇ ਵੀ ਵਾਇਰਲ ਤਸਵੀਰ 2019 ਵਿਚ ਸ਼ੇਅਰ ਕੀਤੀ ਸੀ ਅਤੇ ਜਾਣਕਾਰੀ ਦਿੱਤੀ ਸੀ ਕਿ ਫਲਾਈਟ ਕੈਂਸਲ ਹੋਣ ਤੋਂ ਬਾਅਦ ਟ੍ਰੇਨ ਸਫ਼ਰ ਦੀ ਇਹ ਤਸਵੀਰ ਹੈ। ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਅਬਦੁਲ ਕਲਾਮ ਦੀ ਸਾਦਗੀ ਅਤੇ ਇਸ ਸਫ਼ਰ ਦਾ ਜ਼ਿਕਰ ਕਰਦੀ ਟਾਇਮਸ ਆਫ ਇੰਡੀਆ ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਰਾਸ਼ਟਰਪਤੀ ਭਵਨ ਦੀ ਵੈੱਬਸਾਈਟ 'ਤੇ ਸਾਨੂੰ ਕੁਝ ਤਸਵੀਰਾਂ ਮਿਲੀਆਂ ਜਿਨ੍ਹਾਂ ਤੋਂ ਸਾਬਿਤ ਹੋਇਆ ਕਿ ਆਪਣੇ ਰਾਸ਼ਟਰਪਤੀ ਕਾਲ ਦੌਰਾਨ ਅਬਦੁਲ ਕਲਾਮ ਨੇ ਵੀ ਰਾਸ਼ਟਰਪਤੀ ਖਾਸ ਟ੍ਰੇਨ 'ਚ ਸਫ਼ਰ ਕੀਤਾ ਸੀ। ਤਸਵੀਰਾਂ ਦਾ ਕੋਲਾਜ ਹੇਠਾਂ ਵੇਖਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਅਬਦੁਲ ਕਲਾਮ ਦੀ ਤਸਵੀਰ 2010 ਦੀ ਹੈ ਅਤੇ ਇਸ ਤਸਵੀਰ ਦਾ ਉਨ੍ਹਾਂ ਦੇ ਰਾਸ਼ਟਰਪਤੀ ਕਾਲ ਨਾਲ ਕੋਈ ਸਬੰਧ ਨਹੀਂ ਹੈ। ਆਪਣੇ ਰਾਸ਼ਟਰਪਤੀ ਕਾਲ ਦੌਰਾਨ ਅਬਦੁਲ ਕਲਾਮ ਨੇ ਵੀ ਰਾਸ਼ਟਰਪਤੀ ਖਾਸ ਟ੍ਰੇਨ 'ਚ ਸਫ਼ਰ ਕੀਤਾ ਸੀ।

Claim- Abdul Kalam never travelled in president special train
Claimed By- Twitter User Jasvinder Choudhary
Fact Check- Misleading