Fact Check: ਪਾਣੀ ਦੇ ਭਰਾਵ ਦਾ ਇਹ ਵੀਡੀਓ ਦਿੱਲੀ ਦਾ ਨਹੀਂ ਬਲਕਿ ਰੋਹਤਕ ਹਰਿਆਣਾ ਦਾ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਹੋ ਰਿਹਾ ਵੀਡੀਓ ਦਿੱਲੀ ਦਾ ਨਹੀਂ ਬਲਕਿ ਹਰਿਆਣਾ ਦੇ ਰੋਹਤਕ ਦਾ ਹੈ। ਹੁਣ ਹਰਿਆਣਾ ਦੇ ਵੀਡੀਓ ਨੂੰ ਦਿੱਲੀ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। 

Fact Check Video of water logging in Haryana Rohtak shared in the name of Delhi

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਸੜਕ 'ਤੇ ਪਾਣੀ ਦਾ ਕਾਫੀ ਭਰਾਵ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਦਿੱਲੀ ਦਾ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਦਿੱਲੀ ਸਰਕਾਰ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਦਿੱਲੀ ਦਾ ਨਹੀਂ ਬਲਕਿ ਹਰਿਆਣਾ ਦੇ ਰੋਹਤਕ ਦਾ ਹੈ। ਹੁਣ ਹਰਿਆਣਾ ਦੇ ਵੀਡੀਓ ਨੂੰ ਦਿੱਲੀ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। 

ਵਾਇਰਲ ਪੋਸਟ

ਪੱਤਰਕਾਰ Anuj Kumar Bajpai ਨੇ 1 ਜੁਲਾਈ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "कितनी खूबसूरत है ये दिल्ली, कितनी खूबसूरत है यहाँ की सड़के क़ाबिले तारीफ है यहाँ की व्यवस्था, लाजवाब है यहाँ की सरकार"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਸਾਨੂੰ ਇਸ ਵੀਡੀਓ ਵਿਚ ਇੱਕ Flex Board ਨਜ਼ਰ ਆਇਆ ਜਿਸਦੇ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਤਸਵੀਰ ਲੱਗੀ ਹੋਈ ਸੀ। ਸਾਨੂੰ ਇਸ ਬੋਰਡ ਤੋਂ ਸ਼ੱਕ ਹੋਇਆ ਕਿ ਵੀਡੀਓ ਹਰਿਆਣਾ ਦੀ ਹੋ ਸਕਦੀ ਹੈ।

ਮਾਮਲੇ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਵੀਡੀਓ ਨੂੰ ਲੈ ਕੇ ਕੀਵਰਡ ਸਰਚ ਜਰੀਏ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਸਾਨੂੰ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ ਜਿਨ੍ਹਾਂ ਵਿਚ ਵੀਡੀਓ ਨੂੰ ਹਰਿਆਣਾ ਦੇ ਰੋਹਤਕ ਦਾ ਦੱਸਿਆ ਗਿਆ। 

ਸਾਨੂੰ ਵੀਡੀਓ ਨਾਲ ਮਿਲਦਾ ਹੂਬਹੂ ਦ੍ਰਿਸ਼ ਵਾਲਾ ਵੀਡੀਓ AAP Haryana ਦੇ ਟਵੀਟ ਵਿਚ ਮਿਲਿਆ। ਇਸ ਵੀਡੀਓ ਵਿਚ ਆਪ ਹਰਿਆਣਾ ਆਗੂ ਨੇ ਮੌਕੇ 'ਤੇ ਜਾ ਕੇ ਵੀਡੀਓ ਬਣਾਈ ਸੀ ਅਤੇ ਹਰਿਆਣਾ ਸਰਕਾਰ 'ਤੇ ਨਿਸ਼ਾਨੇ ਸਾਧੇ ਸਨ। ਇਸ ਟਵੀਟ ਅਨੁਸਾਰ ਇਹ ਵੀਡੀਓ ਹਰਿਆਣਾ ਦੇ ਰੋਹਤਕ ਦਾ ਹੈ। 

ਟਵੀਟ ਕਰਦਿਆਂ ਕੈਪਸ਼ਨ ਲਿਖਿਆ ਗਿਆ ਸੀ, "हरियाणा के रोहतक में पूरा शहर जलमग्न नाव चलाने जैसे हालात। पूरे हरियाणा में पहली बरसात में खोली सरकार की पोल। भ्रष्टाचार की भेंट चढ़ जाते हैं विकास के कार्य।"

ਇਸ ਟਵੀਟ ਵਿਚ ਹਰਿਆਣਾ ਦੇ ਸਥਾਨਕ ਚੈਨਲ Rohtak News LIVE रोहतक न्यूज लाइव ਦਾ ਵੀਡੀਓ ਸਾਂਝਾ ਕੀਤਾ ਗਿਆ ਸੀ। ਅਸੀਂ ਇਸ ਚੈਨਲ ਦੇ ਫੇਸਬੁੱਕ ਪੇਜ 'ਤੇ ਵਿਜ਼ਿਟ ਕੀਤਾ ਅਤੇ ਪਾਇਆ ਕਿ ਇਥੇ ਇਸ ਥਾਂ ਦੇ ਹਲਾਤਾਂ ਦੇ ਕਈ ਵੀਡੀਓਜ਼ ਮੌਜੂਦ ਹਨ ਅਤੇ ਵਾਇਰਲ ਹੋ ਰਿਹਾ ਵੀਡੀਓ ਵੀ ਮੌਜੂਦ ਸੀ। ਇਹ ਵੀਡੀਓਜ਼ ਹੇਠਾਂ ਕਲਿਕ ਕਰ ਵੇਖੇ ਜਾ ਸਕਦੇ ਹਨ।

ਸਾਰੀਆਂ ਜਾਣਕਾਰੀ ਅਨੁਸਾਰ ਇਹ ਵਾਇਰਲ ਵੀਡੀਓ ਹਰਿਆਣਾ ਦੇ ਰੋਹਤਕ ਦੇ ਦਿੱਲੀ ਰੋਡ ਦਾ ਹੈ। ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਦਿੱਲੀ ਦਾ ਨਹੀਂ ਬਲਕਿ ਰੋਹਤਕ ਦੀ ਦਿੱਲੀ ਰੋਡ ਦਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਦਿੱਲੀ ਦਾ ਨਹੀਂ ਬਲਕਿ ਹਰਿਆਣਾ ਦੇ ਰੋਹਤਕ ਦਾ ਹੈ। ਹੁਣ ਹਰਿਆਣਾ ਦੇ ਵੀਡੀਓ ਨੂੰ ਦਿੱਲੀ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। 

Claim - Video of water logging in Delhi
Claimed By- Journalist Anuj Kumar Bajpai
Fact Check- Misleading