Fact Check: ਇਹ ਵੀਡੀਓ ਭਾਰਤ ਦੀ ਪਾਕਿਸਤਾਨ ਉੱਤੇ ਜਿੱਤ ਤੋਂ ਨਰਾਜ਼ ਪਾਕਿਸਤਾਨ ਸਮਰਥਕਾਂ ਵੱਲੋਂ ਟੀਵੀ ਤੋੜਨ ਦਾ ਨਹੀਂ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਵੀਡੀਓ ਭਾਰਤ-ਪਾਕਿਸਤਾਨ Asia Cup ਮੁਕਾਬਲੇ ਨਾਲ ਸਬੰਧ ਨਹੀਂ ਰੱਖਦਾ ਹੈ। ਇਹ ਵੀਡੀਓ 2018 ਦਾ ਹੈ ਅਤੇ ਬੰਗਲਾਦੇਸ਼-ਪਾਕਿਸਤਾਨ ਮੁਕਾਬਲੇ ਨਾਲ ਸਬੰਧ ਰੱਖਦਾ ਹੈ। 

Fact Check Old video pak supporters destroying TV shared as recent linked with India Pak Asia Cup 2022 Cricket Match

RSFC (Team Mohali)- Asia Cup 'ਚ ਭਾਰਤ ਨੇ ਪਾਕਿਸਤਾਨ ਨੂੰ ਇੱਕ ਬੜੇ ਹੀ ਰੋਮਾਂਚਕ ਮੁਕਾਬਲੇ 'ਚ ਹਰਾਇਆ। ਇਸ ਮੁਕਾਬਲੇ ਤੋਂ ਬਾਅਦ ਭਾਰਤ ਦੀ ਜਿੱਤ ਦੇ ਚਰਚੇ ਪੂਰੀ ਦੁਨੀਆ 'ਚ ਹੋਏ। ਹੁਣ ਇਸ ਜਿੱਤ ਤੋਂ ਬਾਅਦ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁਝ ਲੋਕਾਂ ਨੂੰ ਟੀਵੀ ਦੀ ਭੰਨਤੋੜ ਕਰਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਦੀ ਪਾਕਿਸਤਾਨ ਉੱਤੇ ਸ਼ਾਨਦਾਰ ਜਿੱਤ ਤੋਂ ਨਰਾਜ਼ ਪਾਕਿਸਤਾਨ ਸਮਰਥਕਾਂ ਵੱਲੋਂ ਟੀਵੀ ਦੀ ਭੰਨਤੋੜ ਕੀਤੀ ਗਈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਵੀਡੀਓ ਭਾਰਤ-ਪਾਕਿਸਤਾਨ Asia Cup ਮੁਕਾਬਲੇ ਨਾਲ ਸਬੰਧ ਨਹੀਂ ਰੱਖਦਾ ਹੈ। ਇਹ ਵੀਡੀਓ 2018 ਦਾ ਹੈ ਅਤੇ ਬੰਗਲਾਦੇਸ਼-ਪਾਕਿਸਤਾਨ ਮੁਕਾਬਲੇ ਨਾਲ ਸਬੰਧ ਰੱਖਦਾ ਹੈ। 

ਵਾਇਰਲ ਪੋਸਟ

ਪੰਜਾਬੀ ਮੀਡੀਆ ਅਦਾਰੇ Hamdard Media Group ਨੇ 29 ਅਗਸਤ 2022 ਨੂੰ ਇਹ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਕ੍ਰਿਕਟ Asia Cup ’ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਗੁੱਸੇ ’ਚ ਆਏ ਪਾਕਿਸਤਾਨੀਆਂ ਨੇ ਤੋੜਿਆ TV" 

ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਕੀਫ਼੍ਰੇਮਸ ਤੋਂ ਵੱਧ ਜਾਣਕਾਰੀ ਨਾ ਮਿਲਣ 'ਤੇ ਅਸੀਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ।

ਸਾਨੂੰ ਇਸ ਮਾਮਲੇ ਦਾ ਪੂਰਾ ਵੀਡੀਓ Youtube 'ਤੇ ਅਪਲੋਡ ਮਿਲਿਆ। Youtube ਅਕਾਊਂਟ "CT TOON" ਨੇ 17 ਜੂਨ 2019 ਨੂੰ ਪੂਰਾ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "Pakistani Cricket Fans Broken TVs After Lost From Indian Cricket Team | Viral Video 2019"

ਇਸ ਵੀਡੀਓ ਨੂੰ ਅਸੀਂ ਪੂਰਾ ਸੁਣਿਆ। ਇਸ ਵੀਡੀਓ ਵਿਚ ਪਾਕਿਸਤਾਨੀ ਸਮਰਥਕ ਸਾਫ ਕਹਿ ਰਿਹਾ ਹੈ ਕਿ ਉਹ ਪਾਕਿਸਤਾਨ ਨੂੰ ਬੰਗਲਾਦੇਸ਼ ਵੱਲੋਂ ਮਿਲੀ ਹਰ ਤੋਂ ਨਰਾਜ਼ ਹੈ ਨਾ ਕਿ ਭਾਰਤ ਤੋਂ ਮਿਲੀ ਹਾਰ ਤੋਂ। ਮਤਲਬ ਸਾਫ ਸੀ ਕਿ ਮਾਮਲਾ ਭਾਰਤ-ਪਾਕਿਸਤਾਨ ਦੇ ਮੈਚ ਨਾਲ ਸਬੰਧ ਨਹੀਂ ਰੱਖਦਾ ਹੈ ਹਾਲਾਂਕਿ ਇਸ ਵੀਡੀਓ ਦਾ ਕੈਪਸ਼ਨ ਮਾਮਲੇ ਨੂੰ ਭਾਰਤ-ਪਾਕਿਸਤਾਨ ਦੇ ਕਿਸੇ ਪੁਰਾਣੇ ਮੈਚ ਨਾਲ ਜੋੜ ਰਿਹਾ ਹੈ।

ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਸਾਨੂੰ ਮਾਮਲੇ ਨੂੰ ਲੈ ਕੇ ARY News ਦੀ ਖਬਰ 27 ਸਿਤੰਬਰ 2018 ਦੀ ਖਬਰ DailyMotion 'ਤੇ ਅਪਲੋਡ ਮਿਲੀ। ਇਸ ਖਬਰ ਤੋਂ ਸਾਫ ਹੁੰਦਾ ਹੈ ਕਿ ਮਾਮਲੇ ਭਾਰਤ-ਪਾਕਿਸਤਾਨ ਦੇ ਮੁਕਾਬਲੇ ਨਾਲ ਨਹੀਂ ਬਲਕਿ 2018 'ਚ ਬੰਗਲਾਦੇਸ਼-ਪਾਕਿਸਤਾਨ ਦੇ Asia Cup ਮੁਕਾਬਲੇ ਨਾਲ ਸਬੰਧ ਰੱਖਦਾ ਹੈ ਜਿਸਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। 

ਇਸ ਮੁਕਾਬਲੇ ਵਿਚ ਬੰਗਲਾਦੇਸ਼ ਦੀ ਜਿੱਤ ਨੂੰ ਲੈ ਕੇ ICC ਦਾ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਵੀਡੀਓ ਭਾਰਤ-ਪਾਕਿਸਤਾਨ Asia Cup ਮੁਕਾਬਲੇ ਨਾਲ ਸਬੰਧ ਨਹੀਂ ਰੱਖਦਾ ਹੈ। ਇਹ ਵੀਡੀਓ 2018 ਦਾ ਹੈ ਅਤੇ ਬੰਗਲਾਦੇਸ਼-ਪਾਕਿਸਤਾਨ ਮੁਕਾਬਲੇ ਨਾਲ ਸਬੰਧ ਰੱਖਦਾ ਹੈ। 

Claim- Pakistan fans destroying TV after India Victory Over Pakistan
Claimed By- Hamdard TV
Fact Check- Fake