Fact Check: ਰਾਮ ਨਗਰੀ ਅਯੋਧਿਆ ਦਾ ਨਾਂਅ ਬਦਲਣਗੇ ਅਖਿਲੇਸ਼ ਯਾਦਵ? ਜਾਣੋ ਬ੍ਰੈਕਿੰਗ ਪਲੇਟ ਦੀ ਸਚਾਈ

ਸਪੋਕਸਮੈਨ ਸਮਾਚਾਰ ਸੇਵਾ

ਇਹ ਬ੍ਰੈਕਿੰਗ ਪਲੇਟ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਬਿਆਨ 'ਤੇ ਬਣਾਈ ਗਈ ਹੈ। ਅਖਿਲੇਸ਼ ਯਾਦਵ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। 

Fact Check Breaking plate of Republic Bharat TV shared with fake claim

RSFC (Team Mohali)- ਸੋਸ਼ਲ ਮੀਡੀਆ 'ਤੇ Republic Bharat ਟੀਵੀ ਦਾ ਇੱਕ ਬ੍ਰੈਕਿੰਗ ਪਲੇਟ ਦਾ ਸਕ੍ਰੀਨਸ਼ੋਟ ਵਾਇਰਲ ਹੋ ਰਿਹਾ ਹੈ। ਇਸ ਬ੍ਰੈਕਿੰਗ ਵਿਚ ਲਿਖਿਆ ਹੈ "ਅਯੋਧਿਆ ਦਾ ਨਾਂਅ ਬਦਲ ਦੇਣਗੇ ਅਖਿਲੇਸ਼।" ਇਸ ਗ੍ਰਾਫਿਕ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਪਾ ਪ੍ਰਮੁੱਖ ਅਖਿਲੇਸ਼ ਯਾਦਵ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਸਪਾ ਦੀ ਸਰਕਾਰ ਆਉਣ ਤੋਂ ਬਾਅਦ ਅਖਿਲੇਸ਼ ਯਾਦਵ ਰਾਮ ਨਗਰੀ ਅਯੋਧਿਆ ਦਾ ਨਾਂਅ ਬਦਲ ਦੇਣਗੇ।

ਇਸ ਬ੍ਰੈਕਿੰਗ ਨੂੰ ਸ਼ੇਅਰ ਕਰਦੇ ਹੋਏ ਹਿੰਦੂ ਸਮੁਦਾਏ ਨੂੰ ਭੜਕਾਇਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਬ੍ਰੈਕਿੰਗ ਪਲੇਟ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਬਿਆਨ 'ਤੇ ਬਣਾਈ ਗਈ ਹੈ। ਅਖਿਲੇਸ਼ ਯਾਦਵ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। 

ਵਾਇਰਲ ਪੋਸਟ

ਫੇਸਬੁੱਕ ਪੇਜ "साँई सरकार शुभम मिश्रा" ਨੇ ਇਸ ਬ੍ਰੈਕਿੰਗ ਪਲੇਟ ਨੂੰ ਸ਼ੇਅਰ ਕਰਦਿਆਂ ਲਿਖਿਆ, "अखिलेश यादव की ये चुनौती है हिंदूओ फिर क्या सोचा है, सपा को कर दें अबकी बार सफ़ा। फिर एक बार योगी सरकार"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਕਿਓਂਕਿ ਇਸ ਬ੍ਰੈਕਿੰਗ ਪਲੇਟ ਵਿਚ Republic Bharat ਸਾਫ-ਸਾਫ ਲਿਖਿਆ ਵੇਖਿਆ ਜਾ ਸਕਦਾ ਹੈ ਇਸ ਕਰਕੇ ਅਸੀਂ ਸਭਤੋਂ ਪਹਿਲਾਂ ਕੀਵਰਡ ਸਰਚ ਜਰੀਏ ਇਸ ਬ੍ਰੈਕਿੰਗ ਨੂੰ ਲੱਭਣਾ ਸ਼ੁਰੂ ਕੀਤਾ। 

ਸਾਨੂੰ Republic Bharat ਦੇ Youtube ਅਕਾਊਂਟ 'ਤੇ ਇਸ ਮਾਮਲੇ ਨੂੰ ਲੈ ਕੇ ਵੀਡੀਓ ਮਿਲਿਆ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸਿਰਲੇਖ ਦਿੱਤਾ ਗਿਆ, "Hindi News: Akhilesh Yadav पर Yogi का हमला, बोले- 'अखिलेश आए तो Ayodhya का नाम बदलेंगे' |Latest News"

ਇਸ ਵੀਡੀਓ ਵਿਚ 17 ਸੈਕੰਡ 'ਤੇ ਵਾਇਰਲ ਬ੍ਰੈਕਿੰਗ ਦੇ ਸ਼ਬਦਾਂ ਨੂੰ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਅਨੁਸਾਰ ਅਖਿਲੇਸ਼ ਯਾਦਵ 'ਤੇ ਨਿਸ਼ਾਨਾ ਸਾਧਦੇ ਹੋਏ ਯੂਪੀ ਦੇ ਮੁੱਖ ਮੰਤਰੀ ਯੋਗੀ ਨੇ ਇਹ ਬਿਆਨ ਦਿੱਤਾ ਹੈ ਨਾ ਕਿ ਅਖਿਲੇਸ਼ ਯਾਦਵ ਨੇ। ਇਹ ਬਿਆਨ ਯੋਗੀ ਵੱਲੋਂ Republic Bharat ਨਾਲ ਇੰਟਰਵਿਊ ਦੌਰਾਨ ਦਿੱਤਾ ਗਿਆ ਹੈ। 

ਕੀ ਕਿਹਾ ਸੀ ਯੋਗੀ ਨੇ?

ਯੋਗੀ ਨੇ ਕਿਹਾ ਸੀ, "ਅਖਿਲੇਸ਼ ਯਾਦਵ ਅਤੇ ਓਵੈਸੀ ਦੀ ਭਾਸ਼ਾ ਇੱਕੋ ਜਿਹੀ ਹੈ। ਓਵੈਸੀ ਦਾ ਕਹਿਣਾ ਹੈ ਕਿ ਉਹ ਅਯੁੱਧਿਆ ਦਾ ਨਾਂਅ ਬਦਲ ਦੇਣਗੇ ਅਤੇ ਅਖਿਲੇਸ਼ ਯਾਦਵ ਵੀ ਇਹੀ ਭਾਸ਼ਾ ਬੋਲਦੇ ਹਨ ਕਿ ਜੇਕਰ ਸਪਾ ਸੱਤਾ ਵਿਚ ਆਈ ਤਾਂ ਅਯੁੱਧਿਆ ਦਾ ਨਾਂਅ ਫਿਰ ਬਦਲ ਦੇਣਗੇ। ਪ੍ਰਯਾਗਰਾਜ ਦਾ ਨਾਂਅ ਫਿਰ ਬਦਲਿਆ ਜਾਵੇਗਾ। ਦੋਵਾਂ ਦੀ ਭਾਸ਼ਾ ਇੱਕੋ ਜਿਹੀ ਹੈ। ਦੋਵੇਂ ਬਿਆਨ ਇੱਕੋ ਜਿਹੇ ਹਨ। ਦੋਵਾਂ ਦੇ ਕੰਮ ਇੱਕੋ ਜਿਹੇ ਹਨ। ਇਸ ਲਈ ਦੋਵੇਂ ਇੱਕ ਦੂਜੇ ਦੇ ਪੂਰਕ ਹਨ। ਦੋਵਾਂ ਵਿਚ ਕੋਈ ਫਰਕ ਨਹੀਂ ਹੈ।"

ਮਤਲਬ ਸਾਫ ਸੀ ਕਿ ਇਹ ਬ੍ਰੈਕਿੰਗ ਪਲੇਟ ਯੋਗੀ ਦੇ ਬਿਆਨ 'ਤੇ ਅਧਾਰਿਤ ਹੈ।

ਅੱਗੇ ਵਧਦੇ ਹੋਏ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਅਖਿਲੇਸ਼ ਯਾਦਵ ਨੇ ਅਜਿਹਾ ਕੋਈ ਬਿਆਨ ਦਿੱਤਾ ਹੈ ਜਾਂ ਨਹੀਂ? ਦੱਸ ਦਈਏ ਕਿ ਸਾਨੂੰ ਆਪਣੀ ਪੜਤਾਲ ਦੌਰਾਨ ਅਜਿਹੇ ਬਿਆਨ ਨੂੰ ਲੈ ਕੇ ਕੋਈ ਅਧਿਕਾਰਿਕ ਖਬਰ ਨਹੀਂ ਮਿਲੀ ਜਿਸਨੇ ਦਾਅਵਾ ਕੀਤਾ ਹੋਵੇ ਕਿ ਅਖਿਲੇਸ਼ ਯਾਦਵ ਨੇ ਅਜਿਹਾ ਕੋਈ ਬਿਆਨ ਦਿੱਤਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਬ੍ਰੈਕਿੰਗ ਪਲੇਟ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਬਿਆਨ 'ਤੇ ਬਣਾਈ ਗਈ ਹੈ। ਅਖਿਲੇਸ਼ ਯਾਦਵ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।

Claim- Akhilesh Yadav claims to change name of Ayodhya after coming in power again
Claimed By- FB Page साँई सरकार शुभम मिश्रा
Fact Check- Fake