Fact Check: ਪੰਜਾਬ ਦੇ ਨਾਭੇ ਦਾ ਨਹੀਂ, ਰਾਜਸਥਾਨ ਦਾ ਹੈ ਸਿਸਟਮ ਦੀ ਬਦਹਾਲੀ ਦਾ ਇਹ ਨਜ਼ਾਰਾ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਪੰਜਾਬ ਦੇ ਨਾਭੇ ਦਾ ਨਹੀਂ ਬਲਕਿ ਰਾਜਸਥਾਨ ਦਾ ਹੈ।

Fact Check Video from Rajasthan shared in the name of Punjab

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਤੇਜ਼ ਬਹਾਵ 'ਚ ਬਾਇਕਾਂ ਨੂੰ ਰੁੜ੍ਹਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ ਦੇ ਨਾਭਾ ਜਿਲ੍ਹੇ ਦਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਿਸਟਮ ਦੀ ਬਦਹਾਲੀ 'ਤੇ ਤੰਜ ਕੱਸਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਪੰਜਾਬ ਦੇ ਨਾਭੇ ਦਾ ਨਹੀਂ ਬਲਕਿ ਰਾਜਸਥਾਨ ਦਾ ਹੈ। ਵੀਡੀਓ ਵਿਚ ਦਿੱਸ ਰਹੀ ਇੱਕ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਇਹ ਵੀਡੀਓ 2 ਸਾਲ ਪੁਰਾਣਾ ਰਾਜਸਥਾਨ ਦਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Jagjiwan Singh" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਧਰਮਸੋਤ ਐੱਮ ਐੱਲੇ ਏ ਦਾ ਵਿਕਾਸ ਦੇਖੋ ਨਾਭਾ ਚ ਸੀਵਰੇਜ ਬੰਦ ਕਰਨ ਸੜਕਾਂ ਨੇ ਧਾਰਨ ਕੀਤਾ ਸੀਵਰੇਜ ਦਾ ਰਸਤਾ ਕਾਗਰਸ ਸਰਕਾਰ ਦਾ ਚਾਰ ਸਾਲ ਦਾ ਵਿਕਾਸ"

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਵੀਡੀਓ ਦੀ ਸ਼ੁਰੂਆਤ 'ਚ ਸਾਨੂੰ "ਅਵਿਨਾਸ਼ ਕਲੈਕਸ਼ਨ" ਦੁਕਾਨ ਦਾ ਬੋਰਡ ਨਜ਼ਰ ਆਇਆ। 

ਅੱਗੇ ਵਧਦੇ ਹੋਏ ਅਸੀਂ ਵੀਡੀਓ ਵਿਚ ਦਿੱਸ ਰਹੀ ਦੁਕਾਨ ਬਾਰੇ ਗੂਗਲ ਕੀਵਰਡ ਸਰਚ ਜਰੀਏ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਸਾਨੂੰ ਗੂਗਲ 'ਤੇ ਇਸ ਦੁਕਾਨ ਨਾਲ ਹੂਬਹੂ ਮੇਲ ਖਾਂਦੀ ਦੁਕਾਨ ਦੀ ਤਸਵੀਰ ਮਿਲੀ। ਇਸ ਦੁਕਾਨ ਦਾ ਨਾਂਅ ਅਵਿਨਾਸ਼ ਕਲੈਕਸ਼ਨ ਸੀ ਅਤੇ ਗੂਗਲ 'ਤੇ ਮੌਜੂਦ ਜਾਣਕਾਰੀ ਅਨੁਸਾਰ ਇਹ ਦੁਕਾਨ ਪੰਜਾਬ ਦੇ ਨਾਭਾ ਵਿਚ ਨਹੀਂ ਸਗੋਂ ਰਾਜਸਥਾਨ ਸਥਿਤ ਟੋਡਾਰਾਏ ਸਿੰਘ ਇਲਾਕੇ ਵਿਚ ਹੈ।

ਗੂਗਲ 'ਤੇ ਮੌਜੂਦ ਇਸ ਦੁਕਾਨ ਦੀ ਤਸਵੀਰ ਅਤੇ ਵਾਇਰਲ ਵੀਡੀਓ ਵਿਚ ਦਿੱਸ ਰਹੀ ਦੁਕਾਨ ਵਿਚਕਾਰ ਦੀਆਂ ਸਮਾਨਤਾਵਾਂ ਹੇਠਾਂ ਵੇਖੀਆਂ ਜਾ ਸਕਦੀਆਂ ਹਨ।

ਮਤਲਬ ਸਾਫ ਸੀ ਕਿ ਰਾਜਸਥਾਨ ਦੇ ਵੀਡੀਓ ਨੂੰ ਪੰਜਾਬ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਪੰਜਾਬ ਦੇ ਨਾਭੇ ਦਾ ਨਹੀਂ ਬਲਕਿ ਰਾਜਸਥਾਨ ਦਾ ਹੈ। ਵੀਡੀਓ ਵਿਚ ਦਿੱਸ ਰਹੀ ਇੱਕ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਇਹ ਵੀਡੀਓ 2 ਸਾਲ ਪੁਰਾਣਾ ਰਾਜਸਥਾਨ ਦਾ ਹੈ।

Claim- Video of water flow is from Punjab's Nabha
Claimed By- FB User Jagjiwan Singh
Fact Check- Fake