Fact Check: ਭਗਵੰਤ ਮਾਨ ਦੀ ਸਪੀਚ ਨੂੰ ਐਡਿਟ ਕਰ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਸ ਵੀਡੀਓ ਵਿਚ ਉਹ ਅਰਵਿੰਦ ਕੇਜਰੀਵਾਲ 'ਤੇ ਨਹੀਂ ਬਲਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ 'ਤੇ ਤੰਜ ਕੱਸ ਰਹੇ ਹਨ।

Fact Check Edited video of Bhagwant Mann Speech viral with fake claim

RSFC (Team Mohali)- ਸੋਸ਼ਲ ਮੀਡੀਆ 'ਤੇ ਪੰਜਾਬ ਦੇ ਸੰਗਰੂਰ ਤੋਂ ਆਪ ਐੱਮਪੀ ਭਗਵੰਤ ਮਾਨ ਦਾ ਇੱਕ ਵੀਡੀਓ ਕਲਿਪ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਕਲਿਪ ਵਿਚ ਉਨ੍ਹਾਂ ਨੂੰ ਮੁੱਖ ਮੰਤਰੀ 'ਤੇ ਤੰਜ ਕੱਸਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਨੇ ਆਪਣੀ ਇੱਕ ਸਪੀਚ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਤੰਜ ਕੱਸੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਸ ਵੀਡੀਓ ਵਿਚ ਉਹ ਅਰਵਿੰਦ ਕੇਜਰੀਵਾਲ 'ਤੇ ਨਹੀਂ ਬਲਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ 'ਤੇ ਤੰਜ ਕੱਸ ਰਹੇ ਹਨ। ਅਸਲ ਭਾਸ਼ਣ ਦੇ ਛੋਟੇ ਕਲਿਪ ਨੂੰ ਕੱਟ ਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ We Support Sukhbir Singh Badal ਨੇ ਵਾਇਰਲ ਕਲਿਪ ਸ਼ੇਅਰ ਕਰਦਿਆਂ ਲਿਖਿਆ, "ਝੰਡਾ ਵੀ ਗੁੱਸਾ ਕੱਢ ਈ ਗਿਆ ਮੁੱਖ ਮੰਤਰੀ ਦੇ ਅਹੁਦੇ ਵਾਲਾ"

ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਸੁਣਿਆ। ਇਸ ਵੀਡੀਓ ਵਿਚ ਭਗਵੰਤ ਮਾਨ ਨੂੰ ਬੋਲਦੇ ਸੁਣਿਆ ਜਾ ਸਕਦਾ ਹੈ, "ਕਰਦੇ ਕੀ ਫਿਰਦੇ ਹਨ, ਰਾਹ 'ਚ ਜਾਂਦੀ ਡੋਲੀ ਦੀ ਕਾਰ ਰੋਕ ਲਈ, 100 ਰੁਪਏ ਸ਼ਗਨ ਦੇ ਦਿੱਤਾ, ਕਿਸੇ ਗਿਆਨੀ ਦੇ ਢਾਬੇ 'ਤੇ ਚਾਹ ਪੀ ਲਈ, ਕਿਸੇ ਦੇ ਘਰ ਤਾਰਾਂ ਢਿੱਲੀਆਂ ਵੇਖ ਕੇ ਪਲਾਸ ਨਾਲ ਤਾਰਾਂ ਕੱਸ ਦਿੱਤੀਆਂ, ਕੀ ਇਹ ਮੁੱਖ ਮੰਤਰੀ ਦਾ ਕੰਮ ਹੁੰਦਾ ਹੈ, ਸਕੀਮਾਂ ਬਣਾ 'ਤੇ ਲੋਕਾਂ ਨੂੰ ਰਾਹਤ ਦੇ"  

ਅੱਗੇ ਵਧਦੇ ਹੋਏ ਅਸੀਂ ਭਗਵੰਤ ਮਾਨ ਦੇ ਅਧਿਕਾਰਿਕ ਫੇਸਬੁੱਕ ਪੇਜ ਵੱਲ ਰੁੱਖ ਕੀਤਾ। ਸਾਨੂੰ ਓਥੇ ਮਾਮਲੇ ਦਾ ਪੂਰਾ ਵੀਡੀਓ ਮਿਲਿਆ। ਇਸ ਮਾਮਲੇ ਦੇ ਪੂਰਾ ਵੀਡੀਓ ਸਾਨੂੰ ਪੇਜ 'ਤੇ 30 ਅਕਤੂਬਰ 2021 ਦਾ ਸ਼ੇਅਰ ਕੀਤਾ ਮਿਲਿਆ। ਦੱਸ ਦਈਏ ਕਿ ਇਹ ਵੀਡੀਓ ਆਪ ਦੀ ਮਾਨਸਾ ਰੈਲੀ ਦਾ ਹੈ। ਮਾਨ ਨੇ ਇਸ ਰੈਲੀ ਦੇ ਆਪਣੇ ਪੂਰੇ ਭਾਸ਼ਣ ਦੇ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "ਮਾਨਸਾ - ਸਪੀਚ। ..ਕੁੱਝ ਜੱਗਬੀਤੀਆਂ ਕੁੱਝ ਹੱਡਬੀਤੀਆਂ…"

ਇਸ ਵੀਡੀਓ ਨੂੰ ਜੇਕਰ ਪੂਰਾ ਸੁਣਿਆ ਜਾਵੇ ਤਾਂ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ 'ਤੇ ਨਹੀਂ ਬਲਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ 'ਤੇ ਤੰਜ ਕੱਸਿਆ ਸੀ। ਵਾਇਰਲ ਵੀਡੀਓ ਦੇ ਭਾਗ ਨੂੰ 5:50 ਮਿੰਟ ਤੋਂ ਲੈ ਕੇ 6:12 ਮਿੰਟ ਵਿਚਕਾਰ ਸੁਣਿਆ ਜਾ ਸਕਦਾ ਹੈ। 

ਮਤਲਬ ਸਾਫ ਸੀ ਕਿ ਭਗਵੰਤ ਮਾਨ ਦੀ ਸਪੀਚ ਦੇ ਛੋਟੇ ਭਾਗ ਨੂੰ ਕੱਟ ਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਸ ਵੀਡੀਓ ਵਿਚ ਉਹ ਅਰਵਿੰਦ ਕੇਜਰੀਵਾਲ 'ਤੇ ਨਹੀਂ ਬਲਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ 'ਤੇ ਤੰਜ ਕੱਸ ਰਹੇ ਹਨ। ਅਸਲ ਭਾਸ਼ਣ ਦੇ ਛੋਟੇ ਕਲਿਪ ਨੂੰ ਕੱਟ ਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim- Bhagwant Mann targetted Delhi CM Arvind Kejriwal
Claimed By- FB Page We Support Sukhbir Singh Badal
Fact Check- Fake