Fact Check: ਅਖਿਲੇਸ਼ ਯਾਦਵ ਦੀ ਅਟਲ ਬਿਹਾਰੀ ਵਾਜਪਈ ਨਾਲ ਦੀ ਤਸਵੀਰ ਫਰਜ਼ੀ ਦਾਅਵੇ ਨਾਲ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਪੋਸਟ ਫਰਜ਼ੀ ਹੈ। ਅਖਿਲੇਸ਼ ਯਾਦਵ ਨੇ ਸਾਬਕਾ PM ਅਟਲ ਬਿਹਾਰੀ ਵਾਜਪਈ ਨੂੰ ਅੰਤਿਮ ਸ਼ਰਧਾਂਜਲੀ ਉਨ੍ਹਾਂ ਦੇ ਨਿਵਾਸ ਵਿਚ ਜਾ ਕੇ ਦਿੱਤੀ ਸੀ ਅਤੇ ਟਵੀਟ ਵੀ ਕੀਤਾ ਸੀ।

Fact Check Image of Akhilesh Yadav with Ex PM Atal Bihari Vajpayee shared with misleading claim

RSFC (Team Mohali)- ਸੋਸ਼ਲ ਮੀਡੀਆ 'ਤੇ ਸਪਾ ਪ੍ਰਮੁੱਖ ਅਖਿਲੇਸ਼ ਯਾਦਵ ਦੇ ਵਿਆਹ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਦੇਸ਼ ਦੇ ਸਾਬਕਾ PM ਅਟਲ ਬਿਹਾਰੀ ਵਾਜਪਈ ਅਖਿਲੇਸ਼ ਯਾਦਵ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦੇ ਵੇਖੇ ਜਾ ਸਕਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਬਕਾ PM ਅਟਲ ਬਿਹਾਰੀ ਵਾਜਪਈ ਨੇ ਅਖਿਲੇਸ਼ ਯਾਦਵ ਦੇ ਵਿਆਹ 'ਤੇ ਸ਼ਮੂਲੀਅਤ ਕਰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਸੀ ਪਰ ਅਖਿਲੇਸ਼ ਯਾਦਵ ਨੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਵੀ ਨਹੀਂ ਦਿੱਤੀ ਸੀ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸਪਾ ਅਤੇ ਅਖਿਲੇਸ਼ ਯਾਦਵ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਅਖਿਲੇਸ਼ ਯਾਦਵ ਨੇ ਸਾਬਕਾ PM ਅਟਲ ਬਿਹਾਰੀ ਵਾਜਪਈ ਨੂੰ ਅੰਤਿਮ ਸ਼ਰਧਾਂਜਲੀ ਉਨ੍ਹਾਂ ਦੇ ਨਿਵਾਸ ਵਿਚ ਜਾ ਕੇ ਦਿੱਤੀ ਸੀ ਅਤੇ ਟਵੀਟ ਵੀ ਕੀਤਾ ਸੀ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Pintu Bhardwaj" ਨੇ Kangna Ranaut Group ਨਾਂਅ ਦੇ ਫੇਸਬੁੱਕ ਗਰੁੱਪ ਵਿਚ ਵਾਇਰਲ ਤਸਵੀਰ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਸਾਬਕਾ PM ਅਟਲ ਬਿਹਾਰੀ ਵਾਜਪਈ ਨੇ ਅਖਿਲੇਸ਼ ਯਾਦਵ ਦੇ ਵਿਆਹ 'ਤੇ ਸ਼ਮੂਲੀਅਤ ਕਰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਸੀ ਪਰ ਅਖਿਲੇਸ਼ ਯਾਦਵ ਨੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਵੀ ਨਹੀਂ ਦਿੱਤੀ ਸੀ। 

ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਅਖਿਲੇਸ਼ ਯਾਦਵ ਨੇ ਅਟਲ ਬਿਹਾਰੀ ਵਾਜਪਈ ਨੂੰ ਸ਼ਰਧਾਂਜਲੀ ਦਿੱਤੀ ਸੀ ਜਾਂ ਨਹੀਂ। ਸਾਨੂੰ ਕਈ ਖਬਰਾਂ ਮਿਲੀਆਂ ਜਿਨ੍ਹਾਂ ਤੋਂ ਪੁਸ਼ਟੀ ਹੋਈ ਕਿ ਅਖਿਲੇਸ਼ ਯਾਦਵ ਨੇ ਅਟਲ ਬਿਹਾਰੀ ਵਾਜਪਈ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਸੀ।

ਅਖਿਲੇਸ਼ ਯਾਦਵ ਅਟਲ ਬਿਹਾਰੀ ਵਾਜਪਈ ਦੇ ਅਕਾਲ ਚਲਾਣੇ ਨੂੰ ਲੈ ਕੇ ਉਨ੍ਹਾਂ ਦੇ ਘਰ ਵੀ ਗਏ ਸਨ। ਅਖਿਲੇਸ਼ ਨੇ ਸ਼ਰਧਾਂਜਲੀ ਟਵੀਟ ਕਰ ਵੀ ਦਿੱਤੀ ਸੀ। 17 ਅਗਸਤ 2018 ਨੂੰ ਸ਼ਰਧਾਂਜਲੀ ਭਰਿਆ ਟਵੀਟ ਕਰ ਉਨ੍ਹਾਂ ਨੇ ਲਿਖਿਆ ਸੀ, "स्व. अटल जी ने राजनीति को दलगत राजनीति से ऊपर उठाया, सदैव अपने दल के सिद्धांतों व अपने दर्शन पर अडिग रहना सिखाया, जब भी राजनीति भटकी उसको सही मार्ग दिखाया, विदेशों से मित्रता का पाठ पढ़ाया. अटल जी का जाना भारतीय राजनीति एवं साहित्यिक जगत के मुखरित स्वर का मौन हो जाना है. मौन नमन!"

ਅਖਿਲੇਸ਼ ਸਣੇ ਮੁਲਾਯਮ ਸਿੰਘ ਯਾਦਵ ਵੀ ਅਟਲ ਬਿਹਾਰੀ ਵਾਜਪਈ ਦੇ ਘਰ ਗਏ ਸਨ। ਇਸ ਸ਼ਰਧਾਂਜਲੀ ਨੂੰ ਲੈ ਕੇ Times Of India ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਮਤਲਬ ਸਾਫ ਸੀ ਕਿ ਸੋਸ਼ਲ ਮੀਡੀਆ 'ਤੇ ਅਖਿਲੇਸ਼ ਯਾਦਵ ਨੂੰ ਲੈ ਕੇ ਵਾਇਰਲ ਹੋ ਰਿਹਾ ਇਹ ਦਾਅਵਾ ਬਿਲਕੁਲ ਫਰਜ਼ੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਅਖਿਲੇਸ਼ ਯਾਦਵ ਨੇ ਸਾਬਕਾ PM ਅਟਲ ਬਿਹਾਰੀ ਵਾਜਪਈ ਨੂੰ ਅੰਤਿਮ ਸ਼ਰਧਾਂਜਲੀ ਉਨ੍ਹਾਂ ਦੇ ਨਿਵਾਸ ਵਿਚ ਜਾ ਕੇ ਦਿੱਤੀ ਸੀ ਅਤੇ ਟਵੀਟ ਵੀ ਕੀਤਾ ਸੀ।

Claim- Akhilesh Yadav did not paid tribute to Atal Bihar Vajpayee
Claimed By- FB User Pintu Bhardwaj
Fact Check- Fake