PM ਦੇ ਗੁਜਰਾਤ ਰੋਡ ਸ਼ੋ 'ਚ ਲੱਗੇ ਕੇਜਰੀਵਾਲ-ਕੇਜਰੀਵਾਲ ਦੇ ਨਾਅਰੇ? ਪੜ੍ਹੋ Fact Check ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਅਸਲ ਵੀਡੀਓ ਵਿਚ PM ਨਰੇਂਦਰ ਮੋਦੀ ਦੇ ਹੱਕ 'ਚ ਨਾਅਰੇ ਲੱਗ ਰਹੇ ਸਨ ਨਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ। 

Fact Check Edited video viral claiming Arvind Kejriwal chants in PM Modi Road Show

RSFC (Team Mohali)- ਗੁਜਰਾਤ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਜਿਵੇਂ-ਜਿਵੇਂ ਸਿਆਸੀ ਸਰਗਰਮੀਆਂ ਤੇਜ਼ ਹੁੰਦੀ ਜਾ ਰਹੀਆਂ ਹਨ ਓਵੇਂ-ਓਵੇਂ ਸੋਸ਼ਲ ਮੀਡੀਆ 'ਤੇ ਸਿਆਸੀ ਧਿਰਾਂ ਨੂੰ ਨਿਸ਼ਾਨਾ ਵੀ ਬੜੀ ਤੇਜ਼ੀ ਨਾਲ ਬਣਾਇਆ ਜਾ ਰਿਹਾ ਹੈ। ਹੁਣ ਇਨ੍ਹਾਂ ਚੋਣਾਂ ਨੂੰ ਲੈ ਕੇ PM ਮੋਦੀ ਦੇ ਇੱਕ ਰੋਡ ਸ਼ੋ ਦਾ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ PM ਦੀ ਗੁਜਰਾਤ ਫੇਰੀ ਦੌਰਾਨ ਉਨ੍ਹਾਂ ਦੇ ਰੋਡ ਸ਼ੋ 'ਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਹੱਕ 'ਚ ਨਾਅਰੇ ਲੱਗੇ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਅਸਲ ਵੀਡੀਓ ਵਿਚ PM ਨਰੇਂਦਰ ਮੋਦੀ ਦੇ ਹੱਕ 'ਚ ਨਾਅਰੇ ਲੱਗ ਰਹੇ ਸਨ ਨਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ। 

ਵਾਇਰਲ ਪੋਸਟ

ਫੇਸਬੁੱਕ ਪੇਜ "Naresh Singh" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਮੋਦੀ ਦੇ ਸਾਹਮਣੇ ਸ਼ੁਰੂ ਕੇਜਰੀਵਾਲ ਕੇਜਰੀਵਾਲ ਕੇ ਨਾਰੇ????❤️ ਓ ਭਾਈ ਸਾਹਬ ਇਹ ਹੈ ਗੁਜਰਾਤ ਕੇ ਸੂਰਤ ਮੇ ਮੋਦੀ ਰੋਡ ਸ਼ੋ ਦਾ ਸਭ ਤੋਂ ਵਧੀਆ ਵੀਡੀਓ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਸਾਨੂੰ ਅਸਲ ਵੀਡੀਓ ਕੇਂਦਰੀ ਮੰਤਰੀ Piyush Goyal ਦੁਆਰਾ 27 ਨਵੰਬਰ 2022 ਦਾ ਸ਼ੇਅਰ ਕੀਤਾ ਮਿਲਿਆ। ਪਿਯੂਸ਼ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ ਸੀ, "मोदी-मोदी के नारों से प्रधानमंत्री @NarendraModi जी को अपना आशीर्वाद देती सूरत की जनता।"

ਕੈਪਸ਼ਨ ਅਨੁਸਾਰ ਇਹ ਵੀਡੀਓ ਗੁਜਰਾਤ ਦੇ ਸੂਰਤ ਦਾ ਹੈ ਅਤੇ ਜੇਕਰ ਇਸ ਅਸਲ ਵੀਡੀਓ ਨੂੰ ਵੇਖਿਆ ਜਾਵੇ ਤਾਂ ਕੀਤੇ ਵੀ ਅਰਵਿੰਦ ਕੇਜਰੀਵਾਲ ਦੇ ਹੱਕ 'ਚ ਨਾਅਰੇ ਨਹੀਂ ਸੁਣਾਈ ਦੇ ਰਹੇ ਹਨ। 

ਇਸੇ ਸਰਚ ਦੌਰਾਨ ਸਾਨੂੰ ਇਹ ਇਸ ਰੋਡ ਸ਼ੋ ਦਾ Live ਵੀਡੀਓ PM ਨਰੇਂਦਰ ਮੋਦੀ ਦੇ ਅਧਿਕਾਰਿਕ Youtube ਅਕਾਊਂਟ ਤੋਂ ਸ਼ੇਅਰ ਕੀਤਾ ਮਿਲਿਆ। ਇਸ ਵੀਡੀਓ ਨੂੰ ਜੇਕਰ ਪੂਰਾ ਦੇਖਿਆ ਜਾਵੇ ਤਾਂ ਅਰਵਿੰਦ ਕੇਜਰੀਵਾਲ ਦੇ ਹੱਕ 'ਚ ਨਾਅਰੇ ਨਹੀਂ ਸੁਣਾਈ ਦੇ ਰਹੇ ਹਨ। ਇਸ ਵੀਡੀਓ ਦੇ ਬੇਕਗਰਾਉਂਡ ਵਿਚ ਕਮੈਂਟਰੀ ਚੱਲ ਰਹੀ ਹੈ ਹਾਲਾਂਕਿ ਵੀਡੀਓ ਵਿਚ ਮੋਦੀ-ਮੋਦੀ ਦੇ ਨਾਅਰਿਆਂ ਨੂੰ ਸਾਫ ਸੁਣਿਆ ਜਾ ਸਕਦਾ ਹੈ।

ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਐਡੀਟੇਡ ਹੈ।

ਦੱਸ ਦਈਏ ਕਿ ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਵਿਚ ਇਸਤੇਮਾਲ ਕੀਤੇ ਗਏ ਆਡੀਓ ਦਾ ਅਸਲ ਸਰੋਤ ਲੱਭ ਰਹੀ ਹੈ ਅਤੇ ਆਡੀਓ ਦਾ ਅਸਲ ਸਰੋਤ ਮਿਲਦੇ ਸਾਰ ਹੀ ਇਸ ਆਰਟੀਕਲ ਨੂੰ ਅਪਡੇਟ ਕੀਤਾ ਜਾਵੇਗਾ। ਹਾਲਾਂਕਿ ਰੋਜ਼ਾਨਾ ਸਪੋਕਸਮੈਨ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਵਾਇਰਲ ਹੋ ਰਿਹਾ ਇਸ ਵੀਡੀਓ ਐਡੀਟੇਡ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਅਸਲ ਵੀਡੀਓ ਵਿਚ PM ਨਰੇਂਦਰ ਮੋਦੀ ਦੇ ਹੱਕ 'ਚ ਨਾਅਰੇ ਲੱਗ ਰਹੇ ਸਨ ਨਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ।

Claim- Arvind Kejriwal Chants In PM Modi's Gujarat Road Show 
Claimed By- FB Page Naresh Singh
Fact Check- Misleading